ਬਲੇਨਹਾਈਮ ਨਰਸ ਜਿਸ ਨੇ ਦੋ ਵੱਖ-ਵੱਖ ਮਰੀਜ਼ਾਂ ਤੋਂ ਕ੍ਰੈਡਿਟ ਕਾਰਡ ਚੋਰੀ ਕੀਤਾ ਸੀ, ਉਸ ਦੀ ਨਿੰਦਾ ਕਰਦਿਆਂ ਹੈਲਥ ਪ੍ਰੈਕਟੀਸ਼ਨਰ ਅਨੁਸ਼ਾਸਨੀ ਟ੍ਰਿਬਿਊਨਲ ਨੇ ਫੈਸਲਾ ਸੁਣਾਉਂਦਿਆਂ ਉਸ ਨੂੰ ਨੌਂ ਮਹੀਨਿਆਂ ਲਈ ਅਭਿਆਸ ਕਰਨ ਤੋਂ ਮੁਅੱਤਲ ਕਰ ਦਿੱਤਾ ਹੈ। ਨਰਸ, ਮਾਰਵਲ ਜੂਨੀਅਰ ਬੈਂਜਾਮਿਨ ਕਲੇਵੇਸੀਲਾ, 48, ਨੇ ਸੋਮਵਾਰ ਨੂੰ ਟ੍ਰਿਬਿਊਨਲ ਨੂੰ ਦੱਸਿਆ ਕਿ ਉਸਨੇ ਦੋ ਕਾਰਡ “ਸਿਰਫ ਨਿਰਾਸ਼ਾ ਦੇ ਕਾਰਨ” ਚੋਰੀ ਕੀਤੇ ਸਨ ਅਤੇ ਅਜਿਹਾ ਉਸਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕੀਤਾ ਸੀ। ਉਸਨੇ ਅੱਗੇ ਕਿਹਾ ਕਿ, “ਮੈਂ ਆਪਣਾ ਸਬਕ ਸਿੱਖਿਆ ਹੈ। ਮੈਂ ਦੁਬਾਰਾ ਕਦੇ ਵੀ ਦੂਜਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ।
ਕਲੇਵੇਸੀਲਾ ਵੈਰੋ ਹਸਪਤਾਲ ਵਿੱਚ ਇੱਕ ਨਰਸ ਸੀ ਜਦੋਂ ਉਸਨੇ 29 ਮਾਰਚ, 2020 ਨੂੰ ਇੱਕ 90 ਸਾਲਾ ਮਰੀਜ਼ ਦਾ ਕ੍ਰੈਡਿਟ ਕਾਰਡ ਚੋਰੀ ਕਰ ਲਿਆ ਸੀ ਜਿਸਦੀ ਮੌਤ ਹੋ ਗਈ ਸੀ। ਉਸਨੇ ਅੱਠ ਦਿਨਾਂ ਵਿੱਚ $773.38 ਖਰਚ ਕੀਤੇ। ਉਸਨੇ ਕਾਰਡ ਦੀ ਵਰਤੋਂ ਕਾਉਂਟਡਾਊਨ ‘ਤੇ, 12 ਮੌਕਿਆਂ ‘ਤੇ, ਇੱਕ Z ਸਰਵਿਸ ਸਟੇਸ਼ਨ, ਪਾਕ’ਐਨ ਸੇਵ, ਯੂਨੀਕੇਮ ਫਾਰਮੇਸੀ, ਅਤੇ ਵੋਡਾਫੋਨ ਕ੍ਰੈਡਿਟ ‘ਤੇ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਇੱਕ 88 ਸਾਲਾ ਔਰਤ ਦਾ ਇੱਕ ਕ੍ਰੈਡਿਟ ਕਾਰਡ ਵੀ ਚੋਰੀ ਕੀਤਾ, ਜਿਸਨੇ ਮਈ 2020 ਵਿੱਚ ਹਸਪਤਾਲ ਵਿੱਚ ਤਿੰਨ ਰਾਤਾਂ ਬਿਤਾਈਆਂ ਸੀ। ਉਸ ਦੇ ਦਾਖਲ ਹੋਣ ਤੋਂ ਅਗਲੇ ਦਿਨ, ਕਲੇਵੇਸੀਲਾ ਨੂੰ ਆਪਣੀ ਕਾਰ ਵਿੱਚ ਈਂਧਨ ਭਰਨ ਅਤੇ ਸਿਗਰਟਾਂ ਦਾ ਇੱਕ ਪੈਕੇਟ ਖਰੀਦਣ ਲਈ ਕਾਰਡ ਵਰਤਿਆ ਸੀ।
ਉਸਨੇ ਕਾਰਡ ਦੀ ਵਰਤੋਂ ਤਿੰਨ ਫਾਸਟ ਫੂਡ ਰੈਸਟੋਰੈਂਟਾਂ, ਦੋ ਡਿਪਾਰਟਮੈਂਟ ਸਟੋਰਾਂ, ਦੋ ਸੁਪਰਮਾਰਕੀਟਾਂ, ਇੱਕ ਸਰਵਿਸ ਸਟੇਸ਼ਨ, ਇੱਕ ਕੈਫੇ ਅਤੇ ਇੱਕ ਡੇਅਰੀ ਵਿੱਚ ਛੇ ਦਿਨਾਂ ਵਿੱਚ $431.04 ਖਰਚ ਕੇ ਕੀਤੀ ਸੀ।