ਦੁਖਦ ਖਬਰ : ਦੁਨੀਆ ਭਰ ‘ਚ ਪੰਜਾਬ ਤੇ ਭਾਰਤ ਦਾ ਨਾਮ ਚਮਕਾਉਣ ਵਾਲੇ 105 ਸਾਲਾ ਐਥਲੀਟ ਬੇਬੇ ਮਾਨ ਕੌਰ ਦਾ ਹੋਇਆ ਦੇਹਾਂਤ

oldest athlete man kaur passes away

ਸ਼ਨੀਵਾਰ ਨੂੰ ਪੰਜਾਬ ਦੇ 105 ਸਾਲਾ ਬਜ਼ੁਰਗ ਅੰਤਰਰਾਸ਼ਟਰੀ ਐਥਲੀਟ ਮਾਨ ਕੌਰ ਦਾ ਦੇਹਾਂਤ ਹੋ ਗਿਆ ਹੈ। ਪਿਛਲੇ ਕੁੱਝ ਸਮੇਂ ਤੋਂ ਅੰਤਰਰਾਸ਼ਟਰੀ ਐਥਲੀਟ ਬੇਬੇ ਮਾਨ ਕੌਰ ਕੈਂਸਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਡੇਰਾ ਬੱਸੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਉਨ੍ਹਾਂ ਦਾ ਨੈਚੁਰਲ ਥੈਰੇਪੀ ਨਾਲ ਇਲਾਜ ਚੱਲ ਰਿਹਾ ਸੀ। ਦਰਅਸਲ ਐਥਲੀਟ ਬੇਬੇ ਮਾਨ ਕੌਰ ਦੀ ਉਮਰ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕੀਮੋ ਥੈਰੇਪੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸ਼ੁਧੀ ਆਯੁਰਵੈਦ ਪੰਚਕਰਮਾ ਹਸਪਤਾਲ ਡੇਰਾਬੱਸੀ ਨੇ ਮਾਨ ਕੌਰ ਦੇ ਮੁਫਤ ਇਲਾਜ ਦੀ ਜ਼ਿੰਮੇਵਾਰੀ ਲਈ ਸੀ। ਮਾਨ ਕੌਰ ਦਾ ਹਸਪਤਾਲ ਵਿੱਚ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਸੀ।

ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ 35 ਮੈਡਲ ਜਿੱਤੇ ਸਨ। ਬੇਬੇ ਮਾਨ ਕੌਰ 2017 ‘ਚ ਆਕਲੈਂਡ ਵਿਸ਼ਵ ਮਾਸਟਰ ਗੇਮਜ ‘ਚ 100 ਮੀਟਰ ਦੀ ਦੌੜ ‘ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਆਏ ਸੀ। ਬੇਬੇ ਮਨ ਕੌਰ COVID-19 ਤੋਂ ਪਹਿਲਾਂ ਤੱਕ ਲਗਾਤਾਰ ਤਗਮੇ ਜਿੱਤ ਕੇ ਤਿਰੰਗੇ ਦਾ ਮਾਣ ਵਧਾਉਂਦੇ ਰਹੇ ਸਨ। ਮਾਨ ਕੌਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਬੇਬੇ ਮਾਨ ਕੌਰ ਦੇਸ਼ ਅਤੇ ਵਿਸ਼ਵ ਦੇ ਅਥਲੀਟਾਂ ਲਈ ਪ੍ਰੇਰਣਾ ਸਰੋਤ ਸਨ। ਮਾਨ ਕੌਰ ਦੇ ਦੇਹਾਂਤ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Leave a Reply

Your email address will not be published. Required fields are marked *