ਅੱਖਾਂ ਦੀ ਜਲਣ ਅਤੇ ਸੋਜ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ !

puffy eye care tips

ਅੱਖਾਂ ‘ਚ ਸੋਜ ਯਾਨਿ Puffy Eyes ਦੀ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਕਈ ਵਾਰ ਅੱਖਾਂ ‘ਚ ਜਲਣ, ਖੁਜਲੀ ਅਤੇ ਪਾਣੀ ਨਿਕਲਣ ਲੱਗਦਾ ਹੈ। ਲੋਕ ਇਸ ਸਮੱਸਿਆ ਨੂੰ ਹਲਕੇ ‘ਚ ਲੈ ਲੈਂਦੇ ਹਨ, ਪਰ ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਇੰਫੈਕਸ਼ਨ ਜਾਂ ਕਿਸੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਧੂੜ-ਮਿੱਟੀ, ਲੰਬੇ ਸਮੇਂ ਤੱਕ ਕੰਮ ਕਰਨਾ, ਗਲਤ ਖਾਣਾ, ਤਣਾਅ ਜਾਂ ਪੂਰੀ ਨੀਂਦ ਨਾ ਲੈਣ ਕਾਰਨ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਤੁਸੀਂ ਅੱਖਾਂ ਵਿੱਚ ਆਈ ਸੋਜ, ਜਲਣ ਅਤੇ ਖੁਜਲੀ ਦੀ ਸਮੱਸਿਆ ਤੋਂ ਰਾਹਤ ਪ੍ਰਾਪਤ ਕਰ ਸਕਦੇ ਹੋ।

ਗ੍ਰੀਨ ਟੀ: ਕੰਪਿਊਟਰ ਜਾਂ ਮੋਬਾਈਲ ਦੀ ਲਗਾਤਾਰ ਵਰਤੋਂ ਨਾਲ ਅੱਖਾਂ ਵਿੱਚ ਸੋਜ ਆਉਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਗ੍ਰੀਨ ਟੀ ਨੂੰ ਪਾਣੀ ਵਿੱਚ ਉਬਾਲੋ ਅਤੇ ਫਰਿੱਜ ‘ਚ ਠੰਡਾ ਕਰੋ। ਫਿਰ ਇਸ ਨਾਲ ਅੱਖਾਂ ਦੁਆਲੇ ਮਸਾਜ ਕਰੋ।

ਖੀਰੇ: ਅੱਖਾਂ ਦੀ ਸੋਜ ਦੂਰ ਕਰਨ ਲਈ ਖੀਰੇ ਦੇ ਟੁਕੜੇ ਅੱਖਾਂ ‘ਤੇ ਲਗਾਓ। ਇਹ ਅੱਖਾਂ ਨੂੰ ਠੰਡਾ ਕਰਨਗੇ ਅਤੇ ਸਾਰੀ ਥਕਾਵਟ ਦੂਰ ਕਰਨਗੇ।

ਦੁੱਧ: ਕੋਟਨ ਬਾਲਜ ਨੂੰ ਠੰਡੇ ਦੁੱਧ ਵਿੱਚ ਡੁਬੋ ਕੇ ਅੱਖਾਂ ‘ਤੇ ਸੇਕ ਦਿਓ। ਇਸ ਨਾਲ ਤੁਹਾਨੂੰ ਅਰਾਮ ਮਿਲੇਗਾ। ਜੇ ਤੁਸੀਂ ਚਾਹੋ ਤਾਂ ਤੁਸੀਂ ਦੁੱਧ ਦੇ ਆਈਸ ਕਿਊਬ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਹੋ।

ਠੰਡਾ ਚਮਚਾ: ਅੱਧਾ ਘੰਟਾ ਫਰਿੱਜ ਵਿੱਚ1 ਚਮਚਾ ਰੱਖੋ। ਇਸ ਤੋਂ ਬਾਅਦ ਅੱਖਾਂ ‘ਤੇ ਠੰਡਾ ਚਮਚਾ ਲਗਾਓ। ਕੁੱਝ ਸਮੇਂ ਲਈ ਅਜਿਹਾ ਕਰਨ ਨਾਲ ਨਾ ਸਿਰਫ Puffy Eyes ਬਲਕਿ Dark Circles ਤੋਂ ਵੀ ਛੁਟਕਾਰਾ ਮਿਲੇਗਾ।

ਪਾਣੀ ਨਾਲ ਛਿੱਟੇ ਮਾਰਨਾ: ਜੇਕਰ ਤੁਸੀਂ ਸਵੇਰੇ ਉੱਠਦੇ ਸਾਰ ਹੀ ਅੱਖਾਂ ਵਿੱਚ ਸੋਜ ਆਉਂਦੀ ਦੇਖਦੇ ਹੋ ਤਾਂ ਸਭ ਤੋਂ ਪਹਿਲਾਂ ਅੱਖਾਂ ‘ਚ ਠੰਡੇ ਪਾਣੀ ਦੇ ਛਿੱਟੇ ਮਾਰੋ। ਇਹ ਤੁਹਾਨੂੰ ਰਾਹਤ ਦੇਵੇਗਾ।

ਗੁਲਾਬ ਜਲ: ਅੱਖਾਂ ‘ਚੋਂ ਪਾਣੀ ਨਿਕਲਣ ਤੋਂ ਛੁਟਕਾਰਾ ਪਾਉਣ ਲਈ ਥੋੜ੍ਹੇ ਜਿਹੇ ਗੁਲਾਬ ਜਲ ਨੂੰ ਠੰਡੇ ਪਾਣੀ ਵਿੱਚ ਮਿਲਾਓ ਅਤੇ ਇਸ ਨਾਲ ਅੱਖਾਂ ਨੂੰ ਧੋ ਲਓ। ਇਸ ਤੋਂ ਇਲਾਵਾ ਗੁਲਾਬ ਜਲ ਨੂੰ Eye drop ਵਜੋਂ ਵੀ ਵਰਤਿਆ ਜਾ ਸਕਦਾ ਹੈ।

ਹਥੇਲੀਆਂ ਦੀ ਗਰਮਾਹਟ: ਜੇ ਅੱਖਾਂ ਵਿੱਚ ਥਕਾਵਟ ਹੈ, ਤਾਂ ਦੋਵੇਂ ਹਥੇਲੀਆਂ ਨੂੰ ਮਲੋ। ਹਥੇਲੀਆਂ ਦੇ ਗਰਮ ਹੋਣ ਤੋਂ ਬਾਅਦ ਅੱਖਾਂ ਦੀ ਮਾਲਸ਼ ਕਰੋ। ਇਹ ਤੁਹਾਨੂੰ ਆਰਾਮ ਦੇਵੇਗਾ।

ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਨਾਲ ਵੀ Puffy Eyes ਤੋਂ ਜਲਦੀ ਛੁਟਕਾਰਾ ਮਿਲ ਜਾਂਦਾ ਹੈ। ਇਸ ਨੂੰ ਫਰਿੱਜ ਵਿਚ ਠੰਡਾ ਕਰੋ ਅਤੇ ਕੁੱਝ ਮਿੰਟਾਂ ਲਈ ਇਸ ਨੂੰ ਅੱਖਾਂ ਦੇ ਹੇਠਾਂ ਰੱਖੋ। ਇਹ ਸੋਜ ਨੂੰ ਖ਼ਤਮ ਕਰ ਦੇਵੇਗੀ।

ਦਾਲਚੀਨੀ ਵਾਲੀ ਚਾਹ: ਤੁਸੀਂ ਥਕਾਵਟ ਜਾਂ ਜਲਣ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਚਾਹ ਵੀ ਪੀ ਸਕਦੇ ਹੋ। ਇਹ ਨਾੜੀਆਂ ਵਿੱਚ ਤਣਾਅ ਨੂੰ ਘਟਾਉਂਦਾ ਹੈ ਅਤੇ ਅੱਖਾਂ ਨੂੰ ਆਰਾਮ ਦਿੰਦਾ ਹੈ।

ਇਨ੍ਹਾਂ ਗੱਲਾਂ ਨੂੰ ਵੀ ਰੱਖੋ ਧਿਆਨ ਵਿੱਚ …ਧੁੱਪ ਨਿਕਲਣ ਤੋਂ ਪਹਿਲਾਂ ਐਨਕਾਂ ਜ਼ਰੂਰ ਪਹਿਨੋ। ਅੱਖਾਂ ਨੂੰ ਚੰਗੀ ਤਰ੍ਹਾਂ ਕਵਰ ਕਰੋ। ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਓ। ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ। ਖੁਰਾਕ ਵਿੱਚ ਜ਼ਿਆਦਾ ਹਰੀਆਂ ਸਬਜ਼ੀਆਂ, ਫਲ ਅਤੇ ਨਟਸ ਲਓ। ਰੋਜ਼ਾਨਾ ਘੱਟੋ-ਘੱਟ 10-15 ਮਿੰਟ ਨੰਗੇ ਪੈਰ ਘਾਹ ‘ਤੇ ਚੱਲੋ।

 

Likes:
0 0
Views:
178
Article Categories:
Health

Leave a Reply

Your email address will not be published. Required fields are marked *