ਲਖੀਮਪੁਰ ਮਾਮਲਾ : ਆਪਣਾ ਰੂਟ, ਆਪਣੀ ਗੱਡੀ, ਸ਼ਰਤਾਂ ਮਨਾਂ CM ਚੰਨੀ ਸਣੇ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਰਾਹੁਲ ਗਾਂਧੀ

rahul gandhi leaves for

ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਤੋਂ ਬਾਅਦ ਹੁਣ ਪੂਰੇ ਦੇਸ਼ ਦਾ ਸਿਆਸੀ ਪਾਰਾ ਵੱਧਦਾ ਹੋਇਆ ਨਜਰ ਆ ਰਿਹਾ ਹੈ। ਇਸ ਦੌਰਾਨ ਹੁਣ ਲਖਨਊ ਹਵਾਈ ਅੱਡੇ ‘ਤੇ ਧਰਨੇ ਤੋਂ ਬਾਅਦ, ਰਾਹੁਲ ਗਾਂਧੀ ਆਖਰਕਾਰ ਲਖੀਮਪੁਰ ਲਈ ਰਵਾਨਾ ਹੋ ਗਏ ਹਨ। ਹਵਾਈ ਅੱਡੇ ‘ਤੇ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਰਾਹੁਲ ਗਾਂਧੀ ਆਪਣੀ ਕਾਰ ਰਾਹੀਂ ਹੀ ਲਖੀਮਪੁਰ ਖੀਰੀ ਜਾਣਗੇ ਨਾ ਕਿ ਪ੍ਰਸ਼ਾਸਨ ਦੀਆ ਗੱਡੀਆਂ ‘ਚ।

ਪ੍ਰਾਪਤ ਜਾਣਕਾਰੀ ਅਨੁਸਾਰ ਏਅਰਪੋਰਟ ‘ਤੇ ਬਹਿਸ ਦੋ ਗੱਲਾਂ ਨੂੰ ਲੈ ਕੇ ਹੋਇਆ ਸੀ। ਪ੍ਰਸ਼ਾਸਨ ਵੱਲੋਂ ਰਸਤੇ ਅਤੇ ਵਾਹਨ ਤੈਅ ਕੀਤੇ ਗਏ ਸਨ ਪਰ ਰਾਹੁਲ ਨੇ ਉਨ੍ਹਾਂ ਗੱਡੀਆਂ ਅਤੇ ਰਸਤੇ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨ ਰਾਹੁਲ ਨੂੰ ਹਵਾਈ ਅੱਡੇ ਦੇ ਦੂਜੇ ਗੇਟ ਤੋਂ ਬਾਹਰ ਕੱਢਣਾ ਚਾਹੁੰਦਾ ਸੀ। ਪਰ ਰਾਹੁਲ ਨੇ ਕਿਹਾ ਕਿ ਉਹ ਮੁੱਖ ਗੇਟ ਰਾਹੀਂ ਹੀ ਜਾਣਗੇ।

Leave a Reply

Your email address will not be published. Required fields are marked *