ਤਾਲਿਬਾਨ ਨੇ ਅਫਗਾਨਿਸਤਾਨ ਦੇ 3 ਹੋਰ ਸ਼ਹਿਰਾਂ ‘ਤੇ ਕੀਤਾ ਕਬਜ਼ਾ, ਕ੍ਰਿਕਟਰ ਰਾਸ਼ਿਦ ਖਾਨ ਨੇ ਦੁਨੀਆ ਨੂੰ ਭਾਵੁਕ ਅਪੀਲ ਕਰਦਿਆਂ ਮੰਗੀ ਮਦਦ

rashid khans appeal to world leaders

ਅਫਗਾਨਿਸਤਾਨ ਵਿੱਚ ਫੌਜ ਦਾ ਤਾਲਿਬਾਨ ਦੇ ਸਾਹਮਣੇ ਟਿਕਣਾ ਮੁਸ਼ਕਿਲ ਜਾਪ ਰਿਹਾ ਹੈ। ਏਜੰਸੀਆਂ ਦੇ ਅਨੁਸਾਰ ਮੰਗਲਵਾਰ ਨੂੰ ਹੀ ਤਿੰਨ ਵੱਡੇ ਸ਼ਹਿਰ ਤਾਲਿਬਾਨ ਦੇ ਕੰਟਰੋਲ ਵਿੱਚ ਆ ਗਏ ਹਨ। ਅਫਗਾਨਿਸਤਾਨ ਦੇ ਸੂਬਿਆਂ ਦੀਆਂ ਰਾਜਧਾਨੀਆਂ ਨੂੰ ਤਾਲਿਬਾਨ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਵਿੱਚੋਂ, ਤਾਜ਼ਾ ਨਾਂ ਪੁਲ-ਏ-ਖੁਮਰੀ, ਫੈਜ਼ਾਬਾਦ, ਫਰਾਹ ਨਾਲ ਸਬੰਧਿਤ ਹਨ। ਪਿਛਲੇ ਦੋ ਤੋਂ ਤਿੰਨ ਦਿਨਾਂ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੇ ਕਰੀਬ ਇੱਕ ਦਰਜਨ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਅਫਗਾਨ ਸਰਕਾਰ ਅਤੇ ਫੌਜ ਲਈ ਮੁਸ਼ਕਿਲਾਂ ਵੱਧਦੀਆਂ ਜਾਪ ਰਹੀਆਂ ਹਨ। ਤਾਲਿਬਾਨ ਨੇ ਪਿਛਲੇ ਤਿੰਨ ਦਿਨਾਂ ਵਿੱਚ ਜਿਨ੍ਹਾਂ ਨੌਂ ਸ਼ਹਿਰਾਂ ਉੱਤੇ ਕਬਜ਼ਾ ਕੀਤਾ ਹੈ, ਉਨ੍ਹਾਂ ਵਿੱਚੋਂ ਕੁੱਝ ਕਾਬੁਲ ਦੇ ਨੇੜੇ ਹਨ।

ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਨੇ ਵੀ ਆਪਣੇ ਦੇਸ਼ ਦੇ ਵਿਗੜਦੇ ਹਲਾਤਾਂ ‘ਤੇ ਦੁਨੀਆ ਤੋਂ ਮਦਦ ਦੀ ਅਪੀਲ ਕੀਤੀ ਹੈ। 22 ਸਾਲਾ ਸਪਿਨਰ ਨੇ ਟਵੀਟ ਕਰਕੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਹੈ। ਰਾਸ਼ਿਦ ਖਾਨ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਲਿਖਿਆ ਕਿ, “ਪਿਆਰੇ, world leaders, ਇਸ ਸਮੇਂ ਮੇਰਾ ਦੇਸ਼ ਮੁਸੀਬਤ ਵਿੱਚ ਹੈ, ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕ ਸ਼ਹੀਦ ਹੋ ਰਹੇ ਹਨ। ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ ਹਨ, ਬਹੁਤ ਸਾਰੇ ਘਰ ਅਤੇ ਸੰਪਤੀਆਂ ਤਬਾਹ ਹੋ ਗਈਆਂ ਹਨ। ਤੁਹਾਨੂੰ ਬੇਨਤੀ ਹੈ ਕਿ ਸਾਨੂੰ ਅਜਿਹੀ ਮੁਸੀਬਤ ਵਿੱਚ ਨਾ ਛੱਡੋ, ਅਫਗਾਨੀਆਂ ਨੂੰ ਮਾਰੇ ਜਾਣ ਤੋਂ ਬਚਾਉ, ਅਸੀਂ ਸ਼ਾਂਤੀ ਚਾਹੁੰਦੇ ਹਾਂ।”

Leave a Reply

Your email address will not be published. Required fields are marked *