ਰੋਡੀਜ਼ ਫੇਮ RANNVIJAY SINGHA ਬਣੇ ਦੂਜੀ ਵਾਰ ਪਿਤਾ, ਪਤਨੀ ਨੇ ਦਿੱਤਾ ਬੇਟੇ ਨੂੰ ਜਨਮ, ਅਦਾਕਾਰ ਨੇ ਖਾਸ ਅੰਦਾਜ਼ ‘ਚ ਕੀਤਾ ਵੈਲਕਮ

roadies fame ranvijay singh

ਇੰਸਟਾਗ੍ਰਾਮ ‘ਤੇ ਰਣਵਿਜੇ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਦੁਬਾਰਾ ਪਿਤਾ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਹੈ। ਜਿੱਥੇ ਰਣਵਿਜੇ ਇੱਕ ਦਿਲਚਸਪ ਪੋਸਟ ਦੇ ਨਾਲ ਆਪਣੇ ਬੇਬੀ ਲੜਕੇ ਦਾ ਸਵਾਗਤ ਕਰਦੇ ਦਿਖਾਈ ਦਿੱਤੇ ਹਨ।ਰਣਵਿਜੈ ਅਤੇ ਪ੍ਰਿਯੰਕਾ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਇਸ ਜੋੜੀ ਦੀ ਇੱਕ ਚਾਰ ਸਾਲ ਦੀ ਬੇਟੀ, ਕੈਨਾਤ ਹੈ। ਸੋਮਵਾਰ ਦੀ ਰਾਤ ਨੂੰ, ਰਣਵਿਜੇ ਨੇ ਆਪਣੇ ਛੋਟੇ ਬੇਟੇ ਦੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

View this post on Instagram

A post shared by Rannvijay (@rannvijaysingha)

ਅਦਾਕਾਰ ਨੇ ਇੰਸਟਾ ਸਟੋਰੀ ‘ਤੇ ਆਪਣੇ ਜੁੱਤੇ ਦੇ ਨਾਲ ਬੇਬੀ ਜੁੱਤੀਆਂ ਦੀ ਜੋੜੀ ਦੀ ਫੋਟੋ ਸਾਂਝੀ ਕੀਤੀ। ਇਸ ਤੋਂ ਇਲਾਵਾ ਅਭਿਨੇਤਾ ਨੇ ਇੰਸਟਾਗ੍ਰਾਮ ‘ਤੇ ਛੋਟੇ ਜੁੱਤੀਆਂ ਅਤੇ ਲਾਲ ਰੰਗ ਦੀਆਂ ਸਪੋਰਟਸ ਜਰਸੀ ਦੀ ਜੋੜੀ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਦੇ ਨਾਲ ਲਿਖਿਆ ਗਿਆ ਸੀ, ‘ਸਤਿਨਾਮ ਵਾਹਿਗੁਰੂ।’ ਰਣਵਿਜੈ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *