[gtranslate]

ਪੰਜਾਬ ਦੀ ਧੀ ਨੇ ਕੈਨੇਡਾ ‘ਚ ਚਮਕਾਇਆ ਮਾਪਿਆਂ ਤੇ ਸੂਬੇ ਦਾ ਨਾਮ, ਜੇਲ੍ਹ ਸੁਪਰਡੈਂਟ ਬਣੀ ਸਤਵੀਰ ਕੌਰ

Satvir Kaur became the jail superintendent

ਮਿੰਨੀ ਪੰਜਾਬ ਕਹੇ ਜਾਂਦੇ ਕੈਨੇਡਾ ਤੋਂ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਪੰਜਾਬਣ ਕੁੜੀ ਨੇ ਜੇਲ੍ਹ ਸੁਪਰਡੈਂਟ ਦਾ ਅਹੁਦਾ ਹਾਸਿਲ ਕੀਤਾ ਹੈ। ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲਿਸ ਵਿੱਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ/ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਕੋਈ ਸਮਾਂ ਸੀ ਜਦੋਂ ਲੋਕ ਲੜਕੀ ਦੇ ਜਨਮ ਲੈਣ ਨੂੰ ਬਹੁਤ ਹੀ ਮੰਦਭਾਗਾ ਸਮਝਦੇ ਸਨ। ਪਰੰਤੂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਾਂ ਧੀਆਂ ਨੇ ਤਰੱਕੀ ਦੀਆਂ ਅਜਿਹੀਆਂ ਬੁਲੰਦੀਆਂ ਛੂੰਹੀਆਂ ਕਿ ਅੱਜ ਹਰ ਕੋਈ ਇਕ ਕਾਮਯਾਬ ਧੀ ਦਾ ਬਾਪ ਹੋਣਾ ਆਪਣੇ-ਆਪ ਨੂੰ ਕਿਸਮਤ ਵਾਲਾ ਮੰਨਦਾ ਹੈ।

ਸਤਵੀਰ ਕੌਰ 2018 ਵਿਚ ਕੈਨੇਡਾ ਗਈ ਸੀ ਅਤੇ ਪੜ੍ਹਾਈ ਉਪਰੰਤ ਉਸਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲੀ ਸੀ। ਸਤਵੀਰ ਕੌਰ ਦੇ ਮਾਮੇ ਨੇ ਦੱਸਿਆ ਕਿ ਉਨ੍ਹਾਂ ਦੀ ਦੋਹਤੀ ਪੜ੍ਹਾਈ ਵਿਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਸੀ। ਦੱਸ ਦੇਈਏ ਸਤਵੀਰ ਕੌਰ ਦੇ ਪਿਤਾ ਵੀ ਪੰਜਾਬ ਪੁਲਿਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾਵਾਂ ਚੁੱਕੇ ਹਨ।

Leave a Reply

Your email address will not be published. Required fields are marked *