ਬੁੱਧਵਾਰ ਨੂੰ ਮੋਦੀ ਸਰਕਾਰ ਦੇ ਵਿੱਚ 36 ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ਵਿਖੇ ਬੁੱਧਵਾਰ ਨੂੰ ਹੋਏ ਮੰਤਰੀ ਮੰਡਲ ਦੇ ਵਿਸਥਾਰ ਵਿੱਚ 15 ਕੈਬਨਿਟ ਅਤੇ 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਰੋਹ ਤੋਂ ਬਾਅਦ, ਸਰਕਾਰ ਨੇ ਮੰਤਰੀਆਂ ਦੇ ਪੋਰਟਫੋਲੀਓ ਦਾ ਐਲਾਨ ਸੋਧ ਕੈਬਨਿਟ ਵਿੱਚ ਕੀਤਾ। ਇਸ ਵਿਸਥਾਰ ਦੌਰਾਨ ਕਈ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ। ਕਈ ਵੱਡੇ ਮੰਤਰੀਆਂ ਦੀ ਕੈਬਨਿਟ ਤੋਂ ਛੁੱਟੀ ਹੋ ਗਈ ਹੈ ਜਦਕਿ ਕਈ ਨਵੇਂ ਚਿਹਰੇ ਪਹਿਲੀ ਵਾਰ ਕੇਂਦਰ ਵਿੱਚ ਮੰਤਰੀ ਬਣ ਗਏ ਹਨ।
ਕੇਂਦਰੀ ਮੰਤਰੀ ਮੰਡਲ ਵਿੱਚ ਵੱਡੇ ਫੇਰਬਦਲ ਨੂੰ ਲੈ ਕੇ ਕਾਂਗਰਸ ਦੀ ਪ੍ਰਤਿਕਿਰਿਆ ਵੀ ਆਈ ਹੈ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕੈਬਨਿਟ ‘ਚ ਫੇਰ ਬਦਲ ’ਤੇ ਵਿਅੰਗ ਕੱਸਦਿਆਂ ਕਿਹਾ, ‘ਖ਼ਰਾਬੀ ਇੰਜਣ ਵਿੱਚ ਹੈ ਅਤੇ ਬਦਲੇ ਡੱਬੇ ਜਾ ਰਹੇ ਨੇ ! ਇਹੀ ਤਾਂ ਹੈ “ਦੁਰਦਸ਼ਾਜੀਵੀ ਮੋਦੀ ਮੰਤਰੀ ਮੰਡਲ” ਦੇ ਵਿਸਥਾਰ ਦੀ ਸੱਚਾਈ।”