Tokyo olympics : ਬਹੁਤ ਵਧੀਆ! ਬਹੁਤ ਖੂਬ! ਸ਼ਾਬਾਸ਼! ਇਤਿਹਾਸ ਰਚਣ ਤੋਂ ਖੁੰਝੀ ਭਾਰਤੀ ਮਹਿਲਾ ਹਾਕੀ ਟੀਮ, ਪਰ ਹਾਰ ਕੇ ਵੀ ਜਿੱਤਿਆ ਸਭ ਦਾ ਦਿਲ

tokyo olympics hockey great britain vs india

ਅੱਜ ਟੋਕੀਓ ਓਲੰਪਿਕ 2020 ਦਾ 15 ਵਾਂ ਦਿਨ ਹੈ। ਸ਼ੁੱਕਰਵਾਰ ਨੂੰ ਭਾਰਤ ਦੀ ਮਹਿਲਾ ਹਾਕੀ ਟੀਮ ਕਾਂਸੀ ਦਾ ਤਗਮਾ ਜਿੱਤ ਇਤਿਹਾਸ ਰਚਣ ਤੋਂ ਖੁੰਝ ਗਈ ਹੈ। ਭਾਰਤ ਨੂੰ ਗ੍ਰੇਟ ਬ੍ਰਿਟੇਨ ਦੇ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟੀਮ ਇੰਡੀਆ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਦੇਸ਼ ਨੂੰ ਇਨ੍ਹਾਂ ਧੀਆਂ ‘ਤੇ ਮਾਣ ਹੈ ਅਤੇ ਜੇ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਟੀਮ ਓਲੰਪਿਕਸ ‘ਚ ਗੋਲਡ ਜਿੱਤ ਇੱਕ ਇਤਿਹਾਸ ਬਣਾਏਗੀ। ਇਸ ਮੈਚ ਵਿੱਚ ਭਾਵੇ ਭਾਰਤੀ ਟੀਮ ਨੂੰ ਹਾਰ ਮਿਲੀ ਹੈ ਪਰ ਇਸ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ।

ਟੋਕੀਓ ਵਿੱਚ ਮਹਿਲਾ ਟੀਮ ਦੀ ਮੁਹਿੰਮ ਦੀ ਸ਼ੁਰੂਆਤ ਨੀਦਰਲੈਂਡ, ਜਰਮਨੀ ਅਤੇ ਮੌਜੂਦਾ ਚੈਂਪੀਅਨ ਬ੍ਰਿਟੇਨ ਤੋਂ ਲਗਾਤਾਰ ਤਿੰਨ ਹਾਰਾਂ ਨਾਲ ਹੋਈ ਸੀ, ਪਰ ਉੱਚ ਦਰਜੇ ਦੀ ਆਇਰਲੈਂਡ ਨੂੰ 1-0 ਨਾਲ ਹਰਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਕੇ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਪੂਲ ਏ ਦੇ ਫਾਈਨਲ ਮੈਚ ਵਿੱਚ ਬ੍ਰਿਟੇਨ ਨੇ ਆਇਰਲੈਂਡ ਨੂੰ 2-0 ਨਾਲ ਹਰਾਉਣ ਤੋਂ ਬਾਅਦ ਆਖਰੀ ਅੱਠ ਵਿੱਚ ਭਾਰਤ ਦਾ ਸਥਾਨ ਪੱਕਾ ਕਰ ਦਿੱਤਾ ਸੀ। ਫਿਰ ਕੁਆਰਟਰ ਫਾਈਨਲ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ, ਸੈਮੀਫਾਈਨਲ ਵਿੱਚ ਭਾਰਤ ਅਰਜਨਟੀਨਾ ਤੋਂ 2-1 ਨਾਲ ਹਾਰ ਗਿਆ ਸੀ।

Leave a Reply

Your email address will not be published. Required fields are marked *