xiaoxiannv
type:
horse to index: yes no
secondName:
file path:
vinesh-phogat-petition-dismissed cas-verdict-silver-medal-demand

CAS ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ, ਭਾਰਤ ਦੀ ਚਾਂਦੀ ਦਾ ਤਗਮਾ ਜਿੱਤਣ ਦੀ ਟੁੱ/ਟੀ ਉਮੀਦ

vinesh-phogat-petition-dismissed

ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਵਿਨੇਸ਼ ਨੂੰ ਚਾਂਦੀ ਦਾ ਤਗਮਾ ਨਹੀਂ ਮਿਲੇਗਾ। ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਗੋਲਡ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਇਸ ‘ਤੇ CAS ‘ਚ ਅਪੀਲ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਤਾਂ ਕਈ ਦਿਨ ਪਹਿਲਾਂ ਹੀ ਹੋ ਚੁੱਕੀ ਸੀ ਪਰ ਫੈਸਲੇ ਦੀ ਤਰੀਕ ਲਗਾਤਾਰ ਟਾਲੀ ਜਾ ਰਹੀ ਸੀ। ਪਰ ਹੁਣ ਇਸ ਮਾਮਲੇ ਦਾ ਫੈਸਲਾ ਬੁੱਧਵਾਰ (14 ਅਗਸਤ) ਨੂੰ ਆ ਗਿਆ ਹੈ। ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।

ਦੱਸ ਦਈਏ ਕਿ ਪਹਿਲਾਂ ਇਸ ਮਾਮਲੇ ‘ਚ ਫੈਸਲਾ 13 ਅਗਸਤ ਨੂੰ ਸੁਣਾਇਆ ਜਾਣਾ ਸੀ ਪਰ ਖਬਰ ਆਈ ਸੀ ਕਿ ਫੈਸਲੇ ਦੀ ਤਰੀਕ ਵਧਾ ਕੇ 16 ਅਗਸਤ ਕਰ ਦਿੱਤੀ ਗਈ ਹੈ। ਪਰ ਹੁਣ ਉਸ ਤੋਂ ਪਹਿਲਾਂ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ ਵੀ ਇਸ ਮਾਮਲੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਫੈਸਲੇ ਨੂੰ ਸੁਣ ਕੇ ਹੈਰਾਨ ਹਨ। ਇਸ ਫੈਸਲੇ ਦਾ ਮਤਲਬ ਇਹ ਹੈ ਕਿ ਪੈਰਿਸ ਓਲੰਪਿਕ ‘ਚ ਭਾਰਤ ਦੇ ਹੁਣ ਸਿਰਫ 6 ਮੈਡਲ ਰਹਿ ਜਾਣਗੇ। ਇਸ ਵਿੱਚ ਇੱਕ ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਿਲ ਹਨ।

Leave a Reply

Your email address will not be published. Required fields are marked *