ਆਕਲੈਂਡ ਵਿੱਚ Head Hunter ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਣ ਲਈ ਮੋਟਰਸਾਈਕਲਾਂ ਸਣੇ ਸੈਂਕੜਿਆਂ ਦੀ ਗਿਣਤੀ ਵਿੱਚ ਉੱਤਰੇ ਗੈਂਗ ਮੈਂਬਰ

auckland head hunter funeral

ਸ਼ੁੱਕਰਵਾਰ ਨੂੰ ਸ਼ਹਿਰ ਭਰ ਵਿੱਚ ਇੱਕ ਫਿਊਨਰਲ ਪ੍ਰੋਸੈਸ਼ਨ ਤੋਂ ਪਹਿਲਾਂ ਸੈਂਕੜੇ ਗੈਂਗ ਮੈਂਬਰ ਕੇਂਦਰੀ ਆਕਲੈਂਡ ਚਰਚ ਵਿਖੇ ਪਹੁੰਚੇ। ਇਸ ਵਿਸ਼ਾਲ ਇਕੱਠ ਕਾਰਨ ਅਧਿਕਾਰੀਆਂ ਨੂੰ ਇੱਕ ਵੱਡੀ ਸੜਕ ਦਾ ਇੱਕ ਹਿੱਸਾ ਬੰਦ ਕਰ ਬੱਸਾਂ ਨੂੰ ਵੀ Divert ਕਰਨਾ ਪਿਆ। ਇੰਸਪੈਕਟਰ ਜੈਕੀ ਵਿਟਟੇਕਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਜਲੂਸ ਵਿੱਚ ਵੱਡੀ ਗਿਣਤੀ ਵਿੱਚ ਗੈਂਗ ਦੇ ਮੈਂਬਰ ਸ਼ਾਮਿਲ ਹੋਣਗੇ, ਜੋ ਹੈਡ ਹੰਟਰ ਤਰਨਾਕੀ ‘ਅਰਦੀ’ ਫੁਈਮਾਓਨੋ (Ardie’ Fuimaono) ਨੂੰ ਵਿਦਾਈ ਦੇਣ ਲਈ ਹੈ, ਜਿਸ ਦੀ ਪਿਛਲੇ ਹਫਤੇ ਆਕਲੈਂਡ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇੰਸਪੈਕਟਰ ਜੈਕੀ ਵਾਇਟੇਕਰ ਅਨੁਸਾਰ ਇਸ ਦੌਰਾਨ ਪੂਰੇ ਦਿਨ ਵਿੱਚ ਗੈਂਗ ਮੈਂਬਰਾਂ ਵੱਲੋ ਗਲਤ ਢੰਗ ਨਾਲ ਡਰਾਈਵਿੰਗ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ। ਉਨ੍ਹਾਂ ਨੇ ਅਜਿਹੀ ਕਿਸੇ ਵੀ ਘਟਨਾ ਸਬੰਧੀ ਲੋਕਾਂ ਨੂੰ ਤੁਰੰਤ 105 ਨੰਬਰ ‘ਤੇ ਦਰਜ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ।

ਆਕਲੈਂਡ ਦੇ ਗ੍ਰੇ ਲੀਨ ਵਿੱਚ ਵੀਰਵਾਰ ਦੀ ਰਾਤ ਫੁਈਮਾਓਨੋ ਲਈ ਇੱਕ ਸੇਵਾ ਹੋਈ। ਇਸ ਦੌਰਾਨ ਸੇਂਟ ਜੋਸਫ ਦੇ ਕੈਥੋਲਿਕ ਚਰਚ ਦੇ ਬਾਹਰ ਇੱਕ ਵੀਡੀਓ ਫੁਟੇਜ ਵਿੱਚ ਭਾਰੀ ਗਿਣਤੀ ਵਿੱਚ ਹੈਡ ਹੰਟਰਜ਼ ਆਪਣੇ ਮੋਟਰਸਾਈਕਲਾਂ ਸਣੇ ਦਿਖਾਈ ਦਿੱਤੇ। ਸ਼ੁੱਕਰਵਾਰ ਦੀ ਸਵੇਰ ਨੂੰ ਸੈਂਕੜੇ ਮੋਟਰਸਾਈਕਲਾਂ ਸਵਾਰਾਂ ਨੂੰ ਚਰਚ ਵਿਖੇ ਪਹੁੰਚਦੇ ਵੇਖਿਆ ਗਿਆ ਹੈ। ਇਸ ਦੌਰਾਨ ਹੈਡ ਹੰਟਰਜ਼ ਗਿਰੋਹ ਦੇ ਮੈਂਬਰ ਚਰਚ ਦੇ ਬਾਹਰ ਖੜ੍ਹੇ ਸਨ, ਜਦਕਿ ਕਿੰਗ ਕੋਬਰਾ ਗਿਰੋਹ ਦੇ ਮੈਂਬਰ ਸੜਕ ਦੇ ਦੂਜੇ ਪਾਸੇ ਤੋਂ ਵੇਖ ਰਹੇ ਸਨ। ਫੁਈਮਾਓਨੋ ਕਿੰਗ ਕੋਬਰਾ ਗਿਰੋਹ ਦਾ ਮੈਂਬਰ ਹੁੰਦਾ ਸੀ। ਇਸ ਦੌਰਾਨ Killer Beez ਅਤੇ Rebels ਦੇ ਮੈਂਬਰਾਂ ਨੇ ਵੀ ਆਪਣੇ ਮੋਟਰਸਾਈਕਲਾਂ ਸਣੇ ਹਿੱਸਾ ਲਿਆ ਹੈ।

ਆਕਲੈਂਡ ਟ੍ਰਾਂਸਪੋਰਟ (ਏਟੀ) ਨੇ ਸਵੇਰੇ 11:40 ਵਜੇ ਐਲਾਨ ਕੀਤਾ ਕਿ ਗ੍ਰੇਟ ਨੌਰਥ ਆਰਡੀ ਦਾ ਉਹ ਹਿੱਸਾ, ਜਿੱਥੇ ਚਰਚ ਸਥਿਤ ਹੈ, ਫਿਲਹਾਲ ਬੰਦ ਹੈ। ਇਸ ਦੌਰਾਨ ਆਕਲੈਂਡ ਟ੍ਰਾਂਸਪੋਰਟ ਨੇ ਨਾਗਰਿਕਾਂ ਨੂੰ ਉਸ ਰਸਤੇ ਵੱਲ ਨਾ ਜਾਣ ਦੀ ਸਲਾਹ ਦਿੰਦਿਆਂ ਹੋਰ ਵਿਕਲਪ ਲੱਭਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਏ।

 

Leave a Reply

Your email address will not be published. Required fields are marked *