ਯੋਣ ਸ਼ੋਸ਼ਣ ਮਾਮਲੇ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਮੰਗੀ ਮੁਆਫੀ

ਆਕਲੈਂਡ (11 ਸਤੰਬਰ, ਹਰਪ੍ਰੀਤ ਸਿੰਘ): ਆਪਣੀ ਪਾਰਟੀ ਵੱਲੋਂ ਕਥਿਤ ਯੌਨ ਸ਼ੋਸ਼ਣ ਨਾਲ ਨੱਜਿਠਣ ਦੇ ਮਾਮਲੇ ਵਿਚ ਅੱਜ ਪ੍ਰਧਾਨ ਮੰਤਰੀ ਵਲੋਂ ਮੁਆਫੀ ਮੰਗੀ ਗਈ ਹੈ। ਇਸ ਤੋਂ ਪਹਿਲਾਂ ਇਸੇ ਮਾਮਲੇ ਨੂੰ ਲੈਕੇ ਪਾਰਟੀ ਪ੍ਰਧਾਨ ਵਲੋਂ ਅਸਤੀਫਾ ਵੀ ਦਿੱਤਾ ਗਿਆ ਸੀ।

ਦਰਅਸਲ 19 ਸਾਲਾ ਮਹਿਲਾ ਨੇ ਦੋਸ਼ ਲਗਾਇਆ ਕਿ ਪਾਰਟੀ ਦੇ ਸੀਨੀਅਰ ਅਧਿਕਾਰੀ ਨੇ ਪਿਛਲੇ ਸਾਲ ਫਰਵਰੀ ਵਿਚ ਉਸ ਦੇ ਘਰ ਉਸ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸ ਨੇ ਇਸ ਦੀ ਰਿਪੋਰਟ ਉਸੇ ਸਾਲ ਅਕਤੂਬਰ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਨਿਗੇਲ ਹਾਵਰਥ ਨੂੰ ਦਿੱਤੀ ਸੀ, ਪਾਰਟੀ ਦੀ ਇਕ ਅੰਦਰੂਨੀ ਜਾਂਚ ਵਿਚ ਸ਼ਖਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ।
ਹਾਵਰਥ ਨੇ ਮੰਗਲਵਾਰ ਨੂੰ ਤਰਕ ਦਿੱਤਾ ਕਿ ਸ਼ਿਕਾਇਤ ਕਰਤਾ ਨੇ ਉਸ ਨੂੰ ਦੋਸ਼ਾਂ ਦੀ ਗੰਭੀਰਤਾ ਬਾਰੇ ਜਾਣਕਾਰੀ ਨਹੀਂ ਦਿੱਤੀ। 2017 ਵਿਚ ਪੀ.ਐੱਮ. ਦਾ ਅਹੁਦਾ ਸੰਭਾਲਣ ਦੇ ਬਾਅਦ ਅਰਡਰਨ ਦੀ ਪਾਰਟੀ ‘ਤੇ ਲੱਗਾ ਇਹ ਸਭ ਤੋਂ ਗੰਭੀਰ ਦੋਸ਼ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੱਚਮੁੱਚ ਹੀ ਇੱਕ ਮੰਦਭਾਗੀ ਘਟਨਾ ਹੈ।

Likes:
0 0
Views:
565
Article Categories:
New Zeland News

Leave a Reply

Your email address will not be published. Required fields are marked *