ਵਜ਼ਨ ਘਟਾਉਣ ਲਈ ਨਿੰਬੂ ਪਾਣੀ ਅਤੇ ਜ਼ੀਰੇ ਦਾ ਥਾਂ ਵਰਤੋਂ Sprouts Salad, ਸਵਾਦ ਵੀ ਰਹੇਗਾ ਬਰਕਰਾਰ

benefits of sprouts salad

ਅੱਜ ਦੇ ਸਮੇਂ ‘ਚ ਹਰ ਤੀਜਾ ਵਿਅਕਤੀ ਆਪਣੇ ਵਧੇ ਹੋਏ ਵਜ਼ਨ ਤੋਂ ਪਰੇਸ਼ਾਨ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਵਜ਼ਨ ਨੂੰ ਘਟਾਉਣ ਲਈ ਭਾਰੀ ਕਸਰਤ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਇਸ ਤੋਂ ਇਲਾਵਾ ਗਰਮ ਪਾਣੀ ‘ਚ ਜੀਰਾ, ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣਾ ਵੀ ਅਸਰਦਾਰ ਸਾਬਿਤ ਹੁੰਦਾ ਹੈ। ਪਰ ਲੰਬੇ ਸਮੇਂ ਤੱਕ ਭੁੱਖੇ ਰਹਿਣਾ ਅਤੇ ਗਰਮ ਪਾਣੀ ਪੀਣ ਨਾਲ ਕਮਜ਼ੋਰੀ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਮੂੰਹ ਦਾ ਸਵਾਦ ਵੀ ਖ਼ਰਾਬ ਹੋਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਆਪਣੀ ਡੇਲੀ ਡਾਇਟ ‘ਚ sprouts ਨੂੰ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਭਾਰ ਘਟਾਉਣ ਦੇ ਨਾਲ-ਨਾਲ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਵੀ ਸਹਾਇਤਾ ਮਿਲੇਗੀ। ਇਸ ਲਈ ਅੱਜ ਅਸੀਂ ਤੁਹਾਨੂੰ Sprouts ਦੇ ਫਾਇਦਿਆਂ ਅਤੇ ਇਸ ਨੂੰ ਖੁਰਾਕ ‘ਚ ਸ਼ਾਮਿਲ ਕਰਨ ਦੇ ਤਰੀਕਿਆਂ ਬਾਰੇ ਦੱਸਦੇ ਹਾਂ….

Sprouts ਖਾਣ ਦੇ ਫਾਇਦੇ : ਇਸ ‘ਚ ਕੈਲੋਰੀ ਘੱਟ ਹੁੰਦੀ ਹੈ। ਇਸ ਤਰ੍ਹਾਂ ਇਸਦੇ ਸੇਵਨ ਨਾਲ ਸਰੀਰ ‘ਚ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਸਰੀਰ ਨੂੰ ਸਹੀ ਰੂਪ ਮਿਲਦਾ ਹੈ। ਪਾਚਨ ਪ੍ਰਣਾਲੀ ਤੰਦਰੁਸਤ ਰਹਿੰਦੀ ਹੈ। ਅਜਿਹੇ ‘ਚ ਪੇਟ ‘ਚ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਜਿਸ ਦੇ ਨਾਲ ਵਧੀਆ ਸਰੀਰਕ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਅੰਕੁਰਿਤ ਅਨਾਜ ‘ਚ ਵਿਟਾਮਿਨ ਏ, ਬੀ, ਸੀ, ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੋਣ ਨਾਲ ਬੀਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਇਸਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ : ਤੁਸੀਂ ਇਸਨੂੰ ਸਵੇਰੇ ਨਾਸ਼ਤੇ ‘ਚ ਜਾਂ ਸ਼ਾਮ ਨੂੰ ਭੁੱਖ ਲੱਗਣ ‘ਤੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਰਾਤ ਨੂੰ ਡਿਨਰ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਇਹ ਖਾਣ ‘ਚ ਲਾਈਟ ਹੋਣ ਦੇ ਕਾਰਨ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਣ ‘ਚ ਵੀ ਸਹਾਇਤਾ ਕਰੇਗਾ। ਤੁਸੀਂ Sprouts ਅਤੇ ਅੰਕੁਰਿਤ ਅਨਾਜ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੀ ਡਾਇਟ ‘ਚ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਕੰਟਰੋਲ ਅਤੇ ਸਿਹਤ ਬਰਕਰਾਰ ਰਹੇਗੀ। ਨਾਲ ਹੀ ਤੁਹਾਡਾ ਸਵਾਦ ਵੀ ਬਣਿਆ ਰਹੇਗਾ।

ਮੂੰਗ ਸਪ੍ਰਾਊਟਸ ਸਲਾਦ: ਤੁਸੀਂ ਚਾਹੋ ਤਾਂ ਸਿਰਫ਼ ਸਾਬਤ ਅਨਾਜ ਨਾਲ ਤਿਆਰ ਸਲਾਦ ਖਾ ਸਕਦੇ ਹੋ। ਇਸ ਦੇ ਲਈ ਇੱਕ ਪੈਨ ‘ਚ 1 ਵੱਡਾ ਚੱਮਚ ਤੇਲ ਗਰਮ ਕਰਕੇ ਇਸ ‘ਚ ਜੀਰਾ ਅਤੇ ਰਾਈ ਦਾ ਤੜਕਾ ਲਗਾਓ। ਫਿਰ ਇਸ ‘ਚ ਬਰੀਕ ਕੱਟਿਆ ਅਦਰਕ, ਹਰੀ ਮਿਰਚ, ਟਮਾਟਰ, ਪਿਆਜ਼, ਕਾਲੀ ਮਿਰਚ ਪਾਊਡਰ, ਮੂੰਗ ਸਪ੍ਰਾਊਟਸ, ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪਕਾਉ। ਇਸ ਤੋਂ ਬਾਅਦ ਮੂੰਗ ਸਪ੍ਰਾਊਟਸ ਸਲਾਦ ਖਾਓ।

ਮੂੰਗ ਅਤੇ ਕਾਬੁਲੀ ਛੋਲੇ ਸਲਾਦ: ਤੁਸੀਂ ਮੂੰਗ ਦਾਲ ਅਤੇ ਕਾਬੁਲੀ ਛੋਲਿਆਂ ਦਾ ਸਲਾਦ ਟ੍ਰਾਈ ਸਕਦੇ ਹੋ। ਇਸਦੇ ਲਈ ਦੋਵਾਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਇੱਕ ਬਾਊਲ ‘ਚ ਲੱਗਭਗ 6-7 ਘੰਟੇ ਲਈ ਭਿਓ ਕੇ ਰੱਖ ਦਿਓ। ਫਿਰ ਇਸ ਦੇ ਪਾਣੀ ਨੂੰ ਅਲੱਗ ਕਰੋ ਅਤੇ ਇਸ ਨੂੰ ਸੂਤੀ ਕੱਪੜੇ ‘ਚ ਬੰਨ੍ਹੋ ਅਤੇ ਰਾਤ ਭਰ ਇੱਕ ਪਾਸੇ ਰੱਖ ਦੇਵੋ। Sprouts ਨਿਕਲਣ ਅਤੇ ਇਸ ਦੇ ਅੰਕੁਰਿਤ ਹੋਣ ‘ਤੇ ਇਸ ‘ਚ ਪਿਆਜ਼, ਟਮਾਟਰ ਅਤੇ ਆਪਣੀਆਂ ਮਨ ਪਸੰਦ ਸਬਜ਼ੀਆਂ ਨੂੰ ਬਾਰੀਕ ਕੱਟ ਕੇ ਮਿਲਾਓ। ਫਿਰ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਣ ਦਾ ਮਜ਼ਾ ਲਓ।

ਮੂੰਗ ਦੇ ਸਪ੍ਰਾਊਟਸ ਅਤੇ ਫਰੂਟ ਸਲਾਦ: ਇਸ ਨੂੰ ਬਣਾਉਣ ਲਈ ਕੂਕਰ ‘ਚ 1/2 ਕੱਪ ਪਾਣੀ, 1 ਕੱਪ ਮੂੰਗ ਸਪ੍ਰਾਊਟਸ, ਇੱਕ ਚੁਟਕੀ ਨਮਕ ਅਤੇ 1/4 ਚੱਮਚ ਹਲਦੀ ਪਾਊਡਰ ਮਿਲਾ ਕੇ 1-2 ਸੀਟੀਆਂ ਲਗਾਓ। ਤਿਆਰ ਸਪ੍ਰਾਊਟਸ ਤੋਂ ਪਾਣੀ ਕੱਢਕੇ ਇੱਕ ਬਾਊਲ ‘ਚ ਪਾਓ। ਹੁਣ ਸਪ੍ਰਾਊਟਸ ‘ਚ ਅਨਾਰ, ਕੇਲਾ, ਸੇਬ ਆਦਿ ਫਲਾਂ ਨੂੰ ਕੱਟ ਕੇ ਮਿਕਸ ਕਰੋ। ਹੁਣ ਇਸ ‘ਚ ਜੀਰਾ ਪਾਊਡਰ, ਕਾਲਾ ਨਮਕ, ਕਾਲੀ ਮਿਰਚ ਪਾਊਡਰ, ਚਾਟ ਮਸਾਲਾ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਓ।

Likes:
0 0
Views:
91
Article Categories:
Health

Leave a Reply

Your email address will not be published. Required fields are marked *