18 ਜੂਨ ਤੋਂ ਸ਼ੁਰੂ ਹੋਵੇਗਾ WTC ਦਾ ਫਾਈਨਲ ਮੁਕਾਬਲਾ, ਨਿਊਜ਼ੀਲੈਂਡ ਅਤੇ ਭਾਰਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

wtc final ind vs nz

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ । ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਭਾਰਤ ਵੱਲੋਂ ਇਸ ਮੈਚ ਲਈ ਆਪਣੀ-ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਇਸ ਸਮੇਂ ਇੰਗਲੈਂਡ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ।18 ਤੋਂ 22 ਜੂਨ ਤੱਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ WTC ਦਾ ਫਾਈਨਲ ਖੇਡਿਆ ਜਾਣਾ ਹੈ। ਇਸ ਵੱਡੇ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੀ ਤਿਆਰੀ ਨਿਰੰਤਰ ਜਾਰੀ ਹੈ।

ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਮੰਗਲਵਾਰ ਨੂੰ ਦੋਵਾਂ ਦੇਸ਼ਾ ਨੇ ਆਪਣੀਆਂ ਟੀਮਾਂ ਦਾ ਐਲਾਨ ਕੀਤਾ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਭਾਰਤ ਪਹਿਲੇ ਸਥਾਨ ‘ਤੇ ਰਿਹਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿੱਚ 12 ਟੈਸਟ ਜਿੱਤੇ ਹਨ ਅਤੇ 4 ਹਾਰੇ ਹਨ ਜਦਕਿ ਇੱਕ ਮੈਚ ਡਰਾਅ ਰਿਹਾ ਹੈ। ਭਾਰਤ ਦੇ 520 ਅੰਕ ਹਨ ਅਤੇ ਪ੍ਰਤੀਸ਼ਤਤਾ 72.2 ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 7 ਮੈਚ ਜਿੱਤੇ ਹਨ ਜਦਕਿ 4 ਮੈਚਾਂ ਵਿੱਚ ਟੀਮ ਨੂੰ ਹਾਰ ਮਿਲੀ ਹੈ। ਨਿਊਜ਼ੀਲੈਂਡ ਦੇ 420 ਅੰਕ ਹਨ ਅਤੇ ਪ੍ਰਤੀਸ਼ਤਤਾ 70 ਹੈ। ਆਈਸੀਸੀ ਨੇ 23 ਜੂਨ ਨੂੰ ਟੈਸਟ ਲਈ ਰਿਜ਼ਰਵ ਡੇਅ ਤੈਅ ਕੀਤਾ ਹੈ। ਜੇ ਫਾਈਨਲ ਮੈਚ ਡਰਾਅ ਜਾਂ ਟਾਈ ਹੁੰਦਾ ਹੈ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਸਾਂਝੇ ਤੌਰ ‘ਤੇ ਜੇਤੂ ਐਲਾਨੇ ਜਾਣਗੇ।

WTC ਦੇ ਫਾਈਨਲ ਲਈ 15 ਮੈਂਬਰੀ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ।

WTC ਫਾਈਨਲ ਲਈ 15 ਮੈਂਬਰੀ ਨਿਊਜ਼ੀਲੈਂਡ ਟੀਮ : ਕੇਨ ਵਿਲੀਅਮਸਨ (ਕਪਤਾਨ), ਟੌਮ ਬਲੰਡਲ, ਟ੍ਰੇਂਟ ਬੋਲਟ, ਡਿਵੋਨ ਕੌਨਵੇ, ਕੋਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ, ਹੈਨਰੀ ਨਿਕੋਲਸ, ਅਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ , ਨੀਲ ਵੈਗਨਰ, ਬੀਜੇ ਵਾਟਲਿੰਗ, ਵਿਲ ਯੰਗ।

Likes:
0 0
Views:
81

Leave a Reply

Your email address will not be published. Required fields are marked *