ਅੰਮ੍ਰਿਤ ਮਾਨ ਨੇ ਕਰਨ ਔਜਲੇ ਨਾਲ ਛਿੜੇ ਵਿਵਾਦ ‘ਤੇ ਦਿੱਤਾ ਇਹ ਵੱਡਾ ਬਿਆਨ

amrit maan made this big statement

ਪੋਲੀਵੁੱਡ ਇੰਡਸਟਰੀ ‘ਚ ਹਰ ਸਮੇਂ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਵੱਡੇ-ਵੱਡੇ ਸਿਤਾਰੇ ਆਪਸ ‘ਚ ਲੜਦੇ ਰਹਿੰਦੇ ਹਨ ਤੇ ਇਸ ਦੀ ਝਲਕ ਹਮੇਸ਼ਾ ਉਨ੍ਹਾਂ ਦੇ ਗੀਤਾਂ, ਇੰਟਰਵਿਊਜ਼ ਜਾਂ ਜਨਤਕ ਗੱਲਬਾਤ ‘ਚ ਨਜ਼ਰ ਆ ਜਾਂਦੀ ਹੈ। ਅਜਿਹਾ ਹੀ ਇੱਕ ਵਿਵਾਦ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ’ ਤੋਂ ਸ਼ੁਰੂ ਹੋਇਆ ਸੀ। ਇਹ ਵਿਵਾਦ ਕਰਨ ਔਜਲੇ ‘ਤੇ ਅੰਮ੍ਰਿਤ ਮਾਨ ਵਿਚਕਾਰ ਸ਼ੁਰੂ ਹੋਇਆ ਸੀ। ਦਰਅਸਲ ਜਦੋ ਕਰਨ ਔਜਲਾ ਨੂੰ ਪੁੱਛਿਆ ਗਿਆ ਕਿ ਉਹ ਅੰਮ੍ਰਿਤ ਮਾਨ ਤੋਂ ਕਿਹੜੇ ਗੁਣ ਹਾਸਲ ਕਰਨਾ ਚਾਹੁੰਦੇ ਹਨ, ਤਾਂ ਔਜਲੇ ਨੇ ਜਵਾਬ ਦਿੱਤਾ, “ਕੋਈ ਨਹੀਂ”।

ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਪੋਸਟ ਕੈਪਸ਼ਨ ਰਾਹੀਂ ਜਵਾਬ ਦਿੱਤਾ ਸੀ। ਵਿਵਾਦ ਜ਼ਿਆਦਾ ਨਾ ਚੱਲਿਆ, ਪਰ ਦੋਵਾਂ ਗਾਇਕਾਂ ਦੇ ਫੈਨਜ਼ ਇਸ ਗੱਲ ਨੂੰ ਨਾ ਭੁੱਲੇ। ਇਨ੍ਹਾਂ ਦੋਹਾਂ ਕਲਾਕਾਰਾਂ ਦੇ ਫੈਨਜ਼ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਆਪਿਸ ਵਿੱਚ ਭਿੜਦੇ ਰਹਿੰਦੇ ਹਨ। ਕਈ ਵਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਵੀ ਕਰਦੇ ਹਨ। ਹੁਣ ਇੱਕ ਤਾਜ਼ਾ ਇੰਟਰਵਿਊ ‘ਚ ਅੰਮ੍ਰਿਤ ਮਾਨ ਤੋਂ ਇਸ ਵਿਵਾਦ ਬਾਰੇ ਪੁੱਛਿਆ ਗਿਆ ਸੀ ਤੇ ਅੰਮ੍ਰਿਤ ਮਾਨ ਨੇ ਜਵਾਬ ਦਿੱਤਾ ਕਿ ਕਰਨ ਤੇ ਉਨ੍ਹਾਂ ਵਿਚਕਾਰ ਕੁੱਝ ਵਿਚਾਰਧਾਰਕ ਅੰਤਰ ਹੋ ਸਕਦੇ ਹਨ, ਪਰ ਕਿਸੇ ਵੀ ਤਰ੍ਹਾਂ ਇੱਕ-ਦੂਜੇ ਦੇ ਦੁਸ਼ਮਣ ਨਹੀਂ ਹਨ। ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਵੀ ਇਸ ਮਾਮਲੇ ‘ਤੇ ਨਾ ਲੜਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *