ਵੱਡੀ ਖਬਰ : ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ, ਕਾਮਿਆਂ ਤੇ ਮਾਪਿਆਂ ਦੇ ਵੀਜ਼ੇ ਸਬੰਧੀ ਕੀਤੇ ਇਹ ਵੱਡੇ ਐਲਾਨ, ਜਾਣੋ ਕਿੰਝ ਮਿਲੇਗਾ ਫਾਇਦਾ

australias immigration program visa changes

ਕੋਵਿਡ-19 ਮਹਾਂਮਾਰੀ ਦੇ ਚੱਲਦਿਆ ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਕਿ ਉਹ 2021-22 ਦੇ ਪ੍ਰਵਾਸ ਪ੍ਰੋਗਰਾਮ ਨੂੰ ਬੀਤੇ ਸਾਲ ਵਾਂਗ 160,000 ਸਥਾਨਾਂ ਉੱਤੇ ਹੀ ਰੱਖੇਗੀ। ਅੰਤਰਰਾਸ਼ਟਰੀ ਸਰਹੱਦ ਦੇ ਕਈ ਮਹੀਨਿਆਂ ਤੱਕ ਬੰਦ ਰਹਿਣ ਕਾਰਨ ਸਰਕਾਰ ਆਸਟ੍ਰੇਲੀਆ ਵਿੱਚ ਮੌਜੂਦ ਸਕਿਲਡ ਵੀਜ਼ਾ ਬਿਨੈਕਾਰਾਂ ਉੱਤੇ ਧਿਆਨ ਕੇਂਦਰਿਤ ਰੱਖੇਗੀ। ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਸੰਸਦ ਵਿੱਚ ਇਸ ਸਾਲ ਦੇ ਬਜਟ ਨੂੰ ਪੇਸ਼ ਕਰਦਿਆਂ ਕਿਹਾ, “ਕੋਵਿਡ-19 ਨੂੰ ਕੰਟਰੋਲ ਕਰਨ ਦਾ ਆਸਟ੍ਰੇਲੀਆ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਸਾਨੂੰ ਦੁਨੀਆ ਭਰ ਵਿੱਚ ਇੱਕ ਆਕਰਸ਼ਕ ਦੇਸ਼ ਬਣਾਉਂਦਾ ਹੈ।” ਉਨ੍ਹਾਂ ਕਿਹਾ, “ਜਦੋਂ ਹਾਲਾਤ ਇਜਾਜ਼ਤ ਦਿੰਦੇ ਹੋਣ ਤਾਂ ਇਸ ਦਾ ਫਾਇਦਾ ਉਠਾਉਣ ਲਈ ਅਸੀਂ ਸਕਿਲਡ ਵਿਅਕਤੀਆਂ ਦੀ ਪਹੁੰਚ ਲਈ ਵੀਜ਼ੇ ਨੂੰ ਸੁਚਾਰੂ ਬਣਾ ਰਹੇ ਹਾ।”

ਸਰਕਾਰ ਮੁਤਾਬਿਕ ਮੌਜੂਦਾ ਸਿਹਤ ਅਤੇ ਆਰਥਿਕ ਹਾਲਤਾਂ ਦੇ ਚਲਦਿਆਂ ਸਾਲਾਨਾ ਇਮੀਗਰੇਸ਼ਨ ਪ੍ਰੋਗਰਾਮ ਤਹਿਤ 79,600 ਸਕਿਲਡ ਕਾਮੇ ਅਤੇ 77,300 ਸਥਾਨ ਪਰਿਵਾਰਕ ਮੈਂਬਰਾ ਲਈ ਰਾਖਵੇਂ ਰਖੇ ਗਏ ਹਨ। ਬਜਟ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, “ਪਰਿਵਾਰਕ ਅਤੇ ਸਕਿਲਡ ਕਾਮਿਆਂ ਲਈ ਰਾਖਵੇਂ ਸਥਾਨਾਂ ਨੂੰ 2020-21 ਯੋਜਨਾਬੰਦੀ ਦੇ ਪੱਧਰ ‘ਤੇ ਬਣਾਈ ਰੱਖਿਆ ਜਾਏਗਾ। ਪਾਰਟਨਰ ਵੀਜ਼ਾ ਦੀ ਦਰ ਵਿੱਚ ਬੇਹਤਰੀ ਲਿਆਂਦੀ ਜਾਏਗੀ ਅਤੇ ਮਾਨਵਤਾਵਾਦੀ ਪ੍ਰੋਗਰਾਮ ਨੂੰ 13,750 ਥਾਵਾਂ ‘ਤੇ ਬਣਾਈ ਰੱਖਿਆ ਜਾਵੇਗਾ।”

ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ – ਆਸਟ੍ਰੇਲੀਆ ਗ੍ਰਹਿ ਵਿਭਾਗ ਅਨੁਸਾਰ 2021-22 ਵਿੱਚ ਉਨ੍ਹਾਂ ਸਕਿਲਡ ਵੀਜ਼ਾ ਸ਼੍ਰੇਣੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਆਸਟ੍ਰੇਲੀਆ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣਗੀਆਂ। ਜਦਕਿ ਸਰਕਾਰ ਐਮਪਲੋਏਰ-ਸਪਾਂਸਰਡ, ਗਲੋਬਲ ਟੈਲੇਂਟ, ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਵੀਜ਼ਾ ਪ੍ਰੋਗਰਾਮ ਨੂੰ ਪਹਿਲਾਂ ਵਾਂਗ ਹੀ ਪਹਿਲ ਦੇਣੀ ਜਾਰੀ ਰੱਖੇਗੀ। ਕੋਵਿਡ-19 ਦੇ ਮੱਦੇਨਜ਼ਰ ਹਾਲਾਤਾਂ ਨੂੰ ਦੇਖਦਿਆਂ ਆਸਟ੍ਰੇਲੀਅਨ ਸਰਕਾਰ ਨੇ ਸਾਲ 2021-22 ਲਈ ਤਰਜੀਹੀ ਮਾਈਗ੍ਰੇਸ਼ਨ ਕਿੱਤਿਆਂ ਦੀ ਸੂਚੀ ‘ਚ 22 ਹੋਰ ਕਿੱਤਿਆਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਹੁਣ ਹੋਰ ਕਿੱਤਾ-ਮੁਖੀ ਕਾਮਿਆਂ ਦਾ ਵੀਜ਼ਾ ਅਤੇ ਫਿਰ PR ਲੈਣ ਦਾ ਰਾਹ ਪੱਧਰਾ ਹੋਵੇਗਾ। ਸਾਲ 2021 ਲਈ ਜਾਰੀ ਇਸ ਪੀਐਮਐਸਓਐਲ ਸੂਚੀ ਵਿੱਚ ਹੁਣ ਕੁੱਲ 41 ਤਰਜੀਹ ਵਾਲੇ ਕਿੱਤੇ ਦਰਜ ਹਨ ਜਿਸ ਵਿੱਚ ਅਕਾਉਂਟੈਂਟ, ਸ਼ੈੱਫ, ਸਿਵਲ ਇੰਜੀਨੀਅਰ ਅਤੇ ਸਾੱਫਟਵੇਅਰ ਪ੍ਰੋਗਰਾਮਰ ਵੀ ਸ਼ਾਮਿਲ ਕੀਤੇ ਗਏ ਹਨ।

ਅਕਾਉਂਟੈਂਟ, ਸ਼ੈੱਫ, ਸਾੱਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਾਂ ਲਈ ਇਹ ਇੱਕ ਬਹੁਤ ਵੱਡਾ ਕਦਮ ਹੈ। ਇਹ ਉਹ ਪੇਸ਼ੇ ਹਨ ਜੋ ਭਾਰਤੀ ਵੀਜ਼ਾ ਬਿਨੈਕਾਰਾਂ ਵਿੱਚ ਕਾਫੀ ਪ੍ਰਚਲਿਤ ਹਨ। ਇਹ ਪ੍ਰਕਿਰਿਆ ਰੋਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੇ ਸਬ-ਕਲਾਸ 184, 494 ਅਤੇ 483 ਲਈ ਵੀਜ਼ਾ ਪ੍ਰੋਸੈਸਿੰਗ ਨੂੰ ਕਾਫੀ ਸੁਚਾਰੂ ਬਣਾਏਗੀ ਪਰ ਜ਼ਿਆਦਾਤਰ ਹਾਲਾਤਾਂ ਵਿੱਚ ਤਿੰਨ ਸਾਲਾਂ ਦੇ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਸ ਦੌਰਾਨ ਮੌਜੂਦਾ ਮਾਈਗ੍ਰੇਸ਼ਨ ਕਿੱਤਾ ਸੂਚੀਆਂ ਪਹਿਲਾ ਵਾਂਗ ਰਹਿਣਗੀਆਂ ਤੇ ਵੀਜ਼ਾ ਅਰਜ਼ੀਆਂ ਉੱਤੇ ਕਾਰਵਾਈ ਪਹਿਲਾਂ ਵਾਂਗ ਜਾਰੀ ਰਹੇਗੀ ਪਰ ਪੀਐਮਐਸਓਐਲ ਸੂਚੀ ਵਿਚਲੇ ਬਿਨੈਕਾਰਾਂ ਨੂੰ ਪਹਿਲ ਮਿਲੇਗੀ।

ਇਸ ਫੈਸਲੇ ਪਿੱਛੋਂ ਆਸਟ੍ਰੇਲੀਆ ਵਿੱਚ ਮੌਜੂਦ ਅੰਤਰਾਸ਼ਟਰੀ ਵਿਦਿਆਰਥੀਆਂ ਕੋਲ ਆਪਣੇ ਪੱਕੇ ਨਿਵਾਸ ਦਾ ਰਾਹ ਪੱਧਰਾ ਕਰਨ ਦਾ ਸੁਨਹਿਰਾ ਮੌਕਾ ਹੋਵੇਗਾ। ਸਰਕਾਰ ਵੱਲੋ ਜਾਰੀ ਕੀਤੇ ਗਏ ਬਿਆਨ ਮੁਤਾਬਿਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ। Hospitality ਤੇ ਟੂਰਿਜ਼ਮ ਸੈਕਟਰ ‘ਚ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ ਪੰਦਰਵਾੜੇ 40 ਘੰਟੇ ਕੰਮ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਜਾਣਕਰੀ ਲਈ ਦੱਸ ਦੇਈਏ ਕਿ ਮਾਈਗ੍ਰੇਸ਼ਨ ਫੈਸਲਿਆਂ ਦੀ ਸਮੀਖਿਆ ਲਈ ਅਰਜ਼ੀ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ, ਇਹ ਵਾਧਾ 1 ਜੁਲਾਈ 2021 ਤੋਂ ਕੀਤਾ ਗਿਆ ਹੈ। ਪ੍ਰਬੰਧਕੀ ਅਪੀਲ ਟ੍ਰਿਬਿਊਨਲ (ਏ.ਏ.ਟੀ.) ਵਿੱਚ ਪਰਵਾਸ ਸਬੰਧੀ ਫੈਸਲਿਆਂ ਦੀ ਸਮੀਖਿਆ ਕਰਨ ਦੀ ਫੀਸ ਮੌਜੂਦਾ $1764 ਤੋਂ ਵਧਾ ਕੇ 3,000 ਡਾਲਰ ਕਰ ਦਿੱਤੀ ਗਈ ਹੈ। ਜਿਨ੍ਹਾਂ ਮਾਮਲਿਆਂ ‘ਚ ਫੀਸ ਵਿੱਚ 50 ਫੀਸਦੀ ਕਟੌਤੀ ਦਿੱਤੀ ਜਾਂਦੀ ਹੈ, ਉਹ ਫੀਸ ਹੁਣ $1,500 ਹੋਵੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਸਰਕਾਰ ਨੇ ਨਾਗਰਿਕਤਾ ਫ਼ੀਸ ਵਿੱਚ ਵੀ ਵਾਧਾ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਨੇ ਜਾਰੀ ਇੱਕ ਪ੍ਰੈਸ ਬਿਆਨ ‘ਚ ਕਿਹਾ ਕਿ, “ਨਵੀਂ ਫ਼ੀਸ ਨਾਗਰਿਕਤਾ ਅਰਜ਼ੀਆਂ ਦੀ ਪ੍ਰਕਿਰਿਆ ਨਾਲ਼ ਜੁੜੇ ਖ਼ਰਚਿਆਂ ਅਤੇ ਮਹਿੰਗਾਈ ਦਰ ਵਿੱਚ ਹੋਏ ਵਾਧੇ ਦੇ ਕਾਰਨ ਕੀਤੀ ਗਈ ਹੈ।” ਨਾਗਰਿਕਤਾ ਦੀ ਅਰਜ਼ੀ ਲਈ ਫ਼ੀਸ 285 ਡਾਲਰ ਤੋਂ ਵੱਧ ਕੇ ਹੁਣ 490 ਡਾਲਰ ਹੋ ਗਈ ਹੈ।

Leave a Reply

Your email address will not be published. Required fields are marked *