ਕੀ ਉੱਚ ਜੋਖਮ ਵਾਲੀਆਂ ਥਾਵਾਂ ‘ਤੇ ਕਿਊ ਆਰ ਸਕੈਨਿੰਗ ਤੇ ਮਾਸਕ ਫਿਰ ਹੋਵੇਗਾ ਲਾਜ਼ਮੀ ! ਨਿਊਜ਼ੀਲੈਂਡ ਸਰਕਾਰ ਨੇ ਸਾਂਝੀ ਕੀਤੀ ਇਹ ਵੱਡੀ ਜਾਣਕਾਰੀ

Compulsory QR scanning and masks

ਵੈਲਿੰਗਟਨ ਵਿੱਚ 27 ਜੂਨ ਨੂੰ ਅਗਲੇ ਦੋ ਦਿਨਾਂ ਲਈ Covid ਅਲਰਟ Level 2 ਦੇ ਨਿਯਮਾਂ ਵਾਧਾ ਕੀਤਾ ਗਿਆ ਸੀ, ਇਹ ਜਾਣਕਰੀ ਕੋਵਿਡ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਵੱਲੋ ਸਾਂਝੀ ਕੀਤੀ ਗਈ ਸੀ। ਪਰ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਵੱਲੋ ਹੋਰ ਵੀ ਕਈ ਅਹਿਮ ਕਦਮ ਚੁੱਕੇ ਜਾਂ ਰਹੇ ਹਨ। ਹੁਣ ਸਰਕਾਰ ਕਿਊ ਆਰ ਕੋਡ ਸਕੈਨਿੰਗ ਦੇ ਨਿਯਮਾਂ ਨੂੰ ਵਧਾਉਣ ਅਤੇ ਉੱਚ ਜੋਖਮ ਵਾਲੀਆਂ ਥਾਵਾਂ ‘ਤੇ ਫੇਸ ਮਾਸਕ ਨੂੰ ਲਾਜ਼ਮੀ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕੈਬਨਿਟ ਨੇ ਉੱਚ ਜੋਖਮ ਵਾਲੀਆਂ ਥਾਵਾਂ ‘ਤੇ ਕਿਊ ਕੋਡ ਸਕੈਨਿੰਗ ਲਾਜ਼ਮੀ ਬਣਾਉਣ ਬਾਰੇ ਸਲਾਹ ਮੰਗੀ ਹੈ, ਜਿਨ੍ਹਾਂ ਥਾਵਾਂ ‘ਤੇ ਲੋਕ ਬਾਰਾਂ ਅਤੇ ਰੈਸਟੋਰੈਂਟਾਂ ਵਾਂਗ ਨੇੜੇ ਹੁੰਦੇ ਹਨ ਅਤੇ ਜਿਨ੍ਹਾਂ ਸਥਾਨਾਂ ‘ਤੇ ਕੋਵਿਡ -19 ਦਾ ਖਤਰਾ ਵਧੇਰੇ ਹੁੰਦਾ ਹੈ।

ਇਸਦੇ ਇਲਾਵਾ, ਕੈਬਨਿਟ Covid ਅਲਰਟ Level 2 ਜਾਂ ਵੱਧ, ਜਾਂ ਕੁੱਝ ਉੱਚ ਜੋਖਮ ਵਾਲੀਆਂ ਥਾਵਾਂ ‘ਤੇ ਮਾਸਕ ਨੂੰ ਲਾਜ਼ਮੀ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਹਲਾਂਕਿ ਅਲਰਟ ਲੈਵਲ 1 ਅਤੇ ਇਸ ਤੋਂ ਉਪਰ ਦੇ Levels ਲਈ ਸਰਵਜਨਕ ਟ੍ਰਾਂਸਪੋਰਟ ਅਤੇ ਫਲਾਈਟਾਂ ਲਈ ਮਾਸਕ ਪਹਿਲਾਂ ਹੀ ਲਾਜ਼ਮੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਅਗਸਤ ਵਿੱਚ ਵੀ ਸਰਕਾਰ ਨੇ ਕਿਊ ਕੋਡ ਸਕੈਨਿੰਗ ਨੂੰ ਲਾਜ਼ਮੀ ਕੀਤਾ ਸੀ।

Leave a Reply

Your email address will not be published. Required fields are marked *