ਔਜਲੇ ਤੇ ਦਿਲਜੀਤ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਵੀ ਆਪਣੇ ਪ੍ਰਸੰਸਕਾਂ ਨੂੰ ਗੁੱਡ ਨਿਊਜ਼ ਦਿੰਦਿਆਂ ਆਪਣੀ ਨਵੀਂ ਐਲਬਮ ਦੇ ਨਾਂ ਦਾ ਕੀਤਾ ਐਲਾਨ

gippy grewal new album

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਸਮੇ Albums ਦਾ ਦੌਰ ਚੱਲ ਰਿਹਾ ਹੈ। ਐਲਬਮਾਂ ਦੇ ਦੌਰ ਦੌਰਾਨ ਇੰਝ ਜਾਪ ਰਿਹਾ ਹੈ ਕੇ ਕੋਈ ਵੀ ਗਾਇਕ ਇਸ ਟਰੈਂਡ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਕਿਉਂਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਵੱਡੇ ਕਲਾਕਾਰ ਨੇ ਹੁਣ ਆਪਣੀਆਂ Albums ਰਿਲੀਜ਼ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਕਰਨ ਔਜਲਾ ਅਤੇ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੀ ਨਵੀ ਐਲਬਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।

ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਦੇ ਹਰ ਛੋਟੇ-ਵੱਡੇ ਪਲ ਨੂੰ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਚਾਹੇ ਗੱਲ ਕਰੀਏ ਉਹਨਾਂ ਦੇ ਨਵੇਂ ਪ੍ਰੋਜੈਕਟਾਂ ਦੀ ਤੇ ਚਾਹੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਉਹ ਹਰ ਚੀਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ। ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਐਲਬਮ ‘LIMITED EDITION’ ਦਾ ਪੋਸਟਰ ਸ਼ੇਅਰ ਕੀਤਾ ਹੈ। ਐਲਬਮ ਕਦੋਂ ਆਵੇਗੀ ਅਤੇ ਇਸ ਵਿੱਚ ਕਿੰਨੇ ਗੀਤ ਹਨ ਇਸ ਬਾਰੇ ਅਜੇ ਕੋਈ ਜਾਣਕਰੀ ਸਾਂਝੀ ਨਹੀਂ ਕੀਤੀ ਗਈ ਹੈ।

ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਐਲਬਮ ਨੂੰ ਲੈ ਕੇ ਬਹੁਤ ਖੁਸ਼ ਹਨ। ਗਿੱਪੀ ਗਰੇਵਾਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਜਲਦ ਹੀ ਉਹ ਕਈ ਫਿਲਮਾਂ ਦੇ ਵਿੱਚ ਨਜਰ ਆਉਣਗੇ। ਨੀਰੂ ਬਾਜਵਾ ਦੇ ਨਾਲ ਉਹ ਫਿਲਮ ਪਾਣੀ ਤੇ ਮਧਾਣੀ ਵਿੱਚ ਨਜ਼ਰ ਆਉਣਗੇ। ਇਹ ਫਿਲਮ ਪਹਿਲਾਂ 12 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਮਹਾਮਾਰੀ ਕਾਰਨ ਇਹ ਰਿਲੀਜ਼ ਨਹੀਂ ਹੋਈ।

Likes:
0 0
Views:
512
Article Categories:
Entertainment

Leave a Reply

Your email address will not be published. Required fields are marked *