Christchurch ‘ਚ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਭਾਰਤੀ, ਕਿਹਾ – ‘ਵਾਪਿਸ ਜਾਓ ਇੰਡੀਆ’

NZ Post worker receiving racist message

ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਤੋਂ ਨਸਲਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਈਸਟਚਰਚ ਵਿੱਚ ਇੱਕ NZ ਪੋਸਟ ਵਰਕਰ ਦਾ ਕਹਿਣਾ ਹੈ ਕਿ ਉਸ ਨੂੰ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਘਟਨਾ ਇਸ ਹਫਤੇ ਦੇ ਸ਼ੁਰੂ ਵਿੱਚ ਵਾਪਰੀ ਹੈ, ਜਦੋ ਪੀੜਤ ਨੌਜਵਾਨ ਕ੍ਰਾਈਸਚਰਚ ਦੇ Halswell ਵਿੱਚ ਇੱਕ ਪਾਰਸਲ ਦੇਣ ਗਿਆ ਸੀ। ਪਾਰਸਲ ਦੇ ਬਾਰਕੋਡ ਨੂੰ ਸਕੈਨ ਕਰਨ ਤੋਂ ਬਾਅਦ ਉਸ ਨੂੰ ਇੱਕ ਸੰਦੇਸ਼ ਆਇਆ ਜਿਸ ਵਿੱਚ ਕਾਫੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਮੈਸਜ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਆਪਣੇ ਦੇਸ਼ ਵਾਪਿਸ ਚੱਲੇ ਜਾਉ। ਇਸ ਘਟਨਾ ਤੋਂ ਬਾਅਦ ਕਰਮਚਾਰੀ ਕਾਫੀ ਡਰ ਅਤੇ ਚਿੰਤਾ ਦੇ ਵਿੱਚ ਹੈ। ਉਸ ਦਾ ਕਹਿਣਾ ਹੈ ਕਿ ਅੱਜ ਇਹ ਉਸਦੇ ਨਾਲ ਹੋਇਆ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਅਜੇਹੀ ਘਟਨਾ ਵਾਪਰ ਸਕਦੀ ਹੈ।

ਪੀੜਤ ਨੌਜਵਾਨ ਨੇ ਕਿਹਾ ਕਿ “ਮੈਂ ਪਿਛਲੇ 10 ਸਾਲਾਂ ਤੋਂ ਇੱਥੇ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਹਾਂ ਅਤੇ ਇਸ ਤੋਂ ਪਹਿਲਾ ਕਦੇ ਵੀ ਉਸ ਨਾਲ ਅਜੇਹੀ ਕੋਈ ਘਟਨਾ ਨਹੀਂ ਵਾਪਰੀ। ਜੋ ਹੋਇਆ ਉਸ ਤੋਂ ਮੈਂ ਸੱਚਮੁੱਚ ਹੈਰਾਨ ਸੀ।” ਪੋਸਟ ਵਰਕਰ ਨੇ ਪਾਰਸਲ ਨਹੀਂ ਦਿੱਤਾ ਅਤੇ ਇੱਕ ਫੋਟੋ ਖਿੱਚੀ ਅਤੇ ਆਪਣੇ ਮੈਨੇਜਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਕਿਹਾ, “ਨਫ਼ਰਤ, ਹਿੰਸਾ ਜਾਂ ਧਮਕੀ ਭਰੇ ਵਿਵਹਾਰ ਵਾਲੇ ਅਜਿਹੇ ਮੈਸਜ ਸਵੀਕਾਰ ਨਹੀਂ ਹਨ। ਪੁਲਿਸ ਨਫ਼ਰਤ ਅਪਰਾਧ ਨਾਲ ਨਜਿੱਠਣ ਲਈ ਵਚਨਬੱਧ ਹੈ, ਅਤੇ ਅਪਰਾਧਾਂ ਅਤੇ ਘਟਨਾਵਾਂ ਦੀ ਪਛਾਣ ਕਰਨ ਅਤੇ ਰਿਕਾਰਡ ਕਰਨ ਦੇ ਢੰਗ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ।” ਐਨ ਜੇਡ ਪੋਸਟ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਭਿਆਨਕ ਸੀ। ਪਰ ਐਨ ਜੇਡ ਪੋਸਟ ਕਿਸੇ ਵੀ ਕਿਸਮ ਦੇ ਨਸਲਵਾਦ ਦੇ ਖਿਲਾਫ ਖੜ੍ਹੀ ਹੈ। ਸਾਡੇ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਸਭ ਤੋਂ ਮਹੱਤਵਪੂਰਣ ਹੈ। ਇਹ ਘਟਨਾ ਘਿਨਾਉਣੀ ਅਤੇ ਅਸਵੀਕਾਰਨਯੋਗ ਹੈ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ – ਮਾਮਲਾ ਫਿਲਹਾਲ ਪੁਲਿਸ ਕੋਲ ਹੈ ਤੇ ਜਾਂਚ ਜਾਰੀ ਹੈ ਅਤੇ ਅਸੀਂ ਆਪਣੀ ਜਾਂਚ ਵੀ ਕਰ ਰਹੇ ਹਾਂ।”

Leave a Reply

Your email address will not be published. Required fields are marked *