14 ਸਾਲਾਂ ਬਾਅਦ ਫਿਰ ਵਾਪਸੀ ਕਰੇਗੀ ਸ਼ਿਲਪਾ ਸ਼ੈੱਟੀ, 23 ਜੁਲਾਈ ਨੂੰ ਰਿਲੀਜ਼ ਹੋਵੇਗੀ Shilpa ਦੀ ਨਵੀ ਫਿਲਮ ‘ਹੰਗਾਮਾ-2’

Shilpa Shetty new movie Hungama 2

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ 14 ਸਾਲਾਂ ਬਾਅਦ ‘ਹੰਗਾਮਾ 2’ ਨਾਲ ਫਿਲਮਾਂ ‘ਚ ਵਾਪਸੀ ਕਰ ਰਹੀ ਹੈ। ਇਹ ਫਿਲਮ 23 ਜੁਲਾਈ ਨੂੰ ਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਸ਼ਿਲਪਾ ਅਤੇ ਉਸ ਦੇ ਪ੍ਰਸ਼ੰਸਕਾਂ ਲਈ ਇਹ ਜਸ਼ਨ ਦਾ ਸਮਾਂ ਹੋਣਾ ਸੀ, ਪਰ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਦੀ ਪੋਰਨ ਰੈਕੇਟ ਵਿੱਚ ਗਿਰਫਤਾਰੀ ਕਾਰਨ ਨਾ ਸਿਰਫ ਸ਼ਿਲਪਾ, ਬਲਕਿ ਸ਼ਾਇਦ ਹੰਗਾਮਾ 2 ਦੀ ਪੂਰੀ ਟੀਮ ਹੁਣ ਜਸ਼ਨ ਦੇ ਮੂਡ ਵਿੱਚ ਨਹੀਂ ਹੋਵੇਗੀ।

ਸ਼ਿਲਪਾ ਇੱਕ ਕਾਮੇਡੀ ਫਿਲਮ ਨਾਲ ਵਾਪਸੀ ਕਰ ਰਹੀ ਹੈ, ਪਰ ਇਸ ਦੇ ਨਾਲ ਹੀ ਉਸਦੀ ਨਿੱਜੀ ਜ਼ਿੰਦਗੀ ਵਿੱਚ ਦੁਖਾਂਤ ਵੀ ਵਾਪਰਿਆ ਹੈ। ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਭਾਵ, ਹੰਗਾਮਾ 2 ਦਾ ਓਟੀਟੀ ਪ੍ਰੀਮੀਅਰ 23 ਜੁਲਾਈ ਨੂੰ ਹੋਵੇਗਾ, ਉਸੇ ਦਿਨ ਇਹ ਵੀ ਫੈਸਲਾ ਲਿਆ ਜਾਵੇਗਾ ਕਿ ਰਾਜ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਕੀਤਾ ਜਾਵੇਗਾ ਜਾਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਜਾਵੇਗਾ।

Likes:
0 0
Views:
18
Article Categories:
Entertainment

Leave a Reply

Your email address will not be published. Required fields are marked *