ਸਭ ਤੋਂ ਜਲਦੀ 200 ਮਿਲੀਅਨ ਵਿਊਜ਼ ਦਾ ਅੰਕੜਾ ਛੂਹਣ ਵਾਲਾ ਗੀਤ ਬਣਿਆ ‘ਫਿਲਹਾਲ- 2 ਮੁਹੱਬਤ’

song filhal 2 mohabbat

ਬੀ ਪ੍ਰਾਕ ਵੱਲੋ ਗਾਇਆ ਗਿਆ ਗੀਤ ‘ਫਿਲਹਾਲ-2 ਮੁਹੱਬਤ’ ਇੰਨੀ ਦਿਨੀ ਖੂਬ ਚਰਚਾ ਦੇ ਵਿੱਚ ਹੈ। ਅਦਾਕਾਰ ਅਕਸ਼ੇ ਕੁਮਾਰ ਅਤੇ ਐਮੀ ਵਿਰਕ ਦੇ ਇਸ ਸਿੰਗਲ ਟਰੈਕ ‘ਫਿਲਹਾਲ-2 ਮੁਹੱਬਤ’ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਦਰਅਸਲ ਇਹ ਗੀਤ Youtube ‘ਤੇ ਇੰਡੀਆ ਦਾ ਸਭ ਤੋਂ ਤੇਜ਼ 100 ਤੇ 200 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗੀਤ ਬਣ ਗਿਆ ਹੈ। 3 ਦਿਨ ਤੋਂ ਪਹਿਲਾ ਹੀ ਇਸ ਗਾਣੇ ਨੂੰ 100 ਮਿਲੀਅਨ ਲੋਕਾਂ ਨੇ ਵੇਖ ਲਿਆ ਸੀ ਤੇ 10 ਦਿਨ ਤੋਂ ਪਹਿਲਾਂ ਹੀ ਇਹ ਆਂਕੜਾ 100 ਮਿਲੀਅਨ ਤੋਂ ਪਾਰ ਹੋ ਗਿਆ।

ਭਾਰਤ ਦਾ ਕੋਈ ਵੀ ਗਾਣਾ ਇਸ ਤੋਂ ਪਹਿਲਾ ਅਜਿਹਾ ਕਾਰਨਾਮਾ ਨਹੀਂ ਕਰ ਸਕਿਆ ਹੈ। ਜਾਨੀ ਤੇ ਬੀ ਪ੍ਰਾਕ ਨੇ ਆਪਣੇ ਗੀਤਾਂ ਨਾਲ ਇੰਡੀਅਨ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਅਜੇ ਤੱਕ ਦੁਨੀਆ ਭਰ ‘ਚ ਸਭ ਤੋਂ ਤੇਜ਼ 100 ਮਿਲੀਅਨ ਵਿਊਸ ਹਾਸਿਲ ਕਰਨ ‘ਚ ਇਹ ਗੀਤ ਟਾਪ 10 ਦੀ ਲਿਸਟ ‘ਚ 10ਵੇਂ ਨੰਬਰ ‘ਤੇ ਰਿਹਾ ਹੈ। ਇਸ ਤੋਂ ਬਾਅਦ ਹੀ 200 ਮਿਲੀਅਨ ਵਿਊਜ਼ ਦੀ ਲਿਸਟ ‘ਚ ਇਹ 6ਵੇਂ ਨੰਬਰ ‘ਤੇ ਹੈ। ਇਸ ਤੋਂ ਪਹਿਲਾ ਫਿਲਹਾਲ ਗੀਤ ਦੇ 24 ਦਿਨ੍ਹਾਂ ‘ਚ 300 ਮਿਲੀਅਨ ਵਿਊਜ਼ ਹੋ ਗਏ ਸੀ। ਜੋ ਦੁਨੀਆ ਭਰ ‘ਚ ਸਭ ਤੋਂ ਤੇਜ਼ 300 ਮਿਲੀਅਨ ਹਾਸਿਲ ਕਰਨ ਦੇ ਮਾਮਲੇ ‘ਚ 6ਵੇਂ ਨੰਬਰ ‘ਤੇ ਹੈ।

Leave a Reply

Your email address will not be published. Required fields are marked *