T20 World Cup 2021 : ਐਤਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

t20 world cup 2021 nz vs ind

ਟੀ-20 ਵਿਸ਼ਵ ਕੱਪ ‘ਚ ਐਤਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਮੁਕਾਬਲਾ ਹੈ। ਦੋਵੇ ਟੀਮਾਂ ਪਹਿਲੇ ਮੈਚ ‘ਚ ਪਾਕਿਸਤਾਨ ਖਿਲਾਫ ਮਿਲੀ ਹਾਰ ਤੋਂ ਬਾਅਦ ਇਸ ਮੈਚ ‘ਚ ਵਾਪਸੀ ਕਰਨਾ ਚਾਹੁਣਗੀਆਂ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਹੋਣ ਵਾਲੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਜਬਰਦਸਤ ਕਾਫੀ ਗਰਮ ਹੈ। ਭਾਰਤੀ ਕ੍ਰਿਕਟਰ ਸੋਸ਼ਲ ਮੀਡੀਆ ‘ਤੇ #BounceBack ਨਾਲ ਟੀਮ ਦਾ ਸਮਰਥਨ ਕਰ ਰਹੇ ਹਨ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਭਾਰਤੀ ਟੀਮ 18 ਸਾਲਾਂ ਤੋਂ ਆਈਸੀਸੀ ਈਵੈਂਟ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਭਾਰਤ ਟੀ-20 ਵਿਸ਼ਵ ਕੱਪ ‘ਚ ਵੀ ਨਿਊਜ਼ੀਲੈਂਡ ਤੋਂ ਦੋ ਵਾਰ ਹਾਰ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਨੂੰ ਪਹਿਲੇ ਮੈਚ ‘ਚ ਪਾਕਿਸਤਾਨ ਤੋਂ ਵੱਡੀ ਹਾਰ ਮਿਲੀ। ਉਦੋਂ ਤੋਂ ਭਾਰਤ ਲਈ ਸੈਮੀਫਾਈਨਲ ਦਾ ਰਸਤਾ ਵੀ ਕਾਫੀ ਮੁਸ਼ਕਿਲ ਜਾਪ ਰਿਹਾ ਹੈ। ਅਜਿਹੇ ‘ਚ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੋਵੇਗਾ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2007 ਦੇ ਟੀ-20 ਵਿਸ਼ਵ ਕੱਪ ਤੋਂ ਲੈ ਕੇ ਇਸ ਸਾਲ ਹੋਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਆਈਸੀਸੀ ਮੁਕਾਬਲਿਆਂ ਦੇ ਕੁੱਲ 7 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ 6 ਵਿੱਚ ਕੀਵੀ ਟੀਮ ਜਿੱਤ ਦਰਜ ਕਰਨ ‘ਚ ਸਫਲ ਰਹੀ ਹੈ। ਇਸ ਦੇ ਨਾਲ ਹੀ ਇੱਕ ਮੈਚ ਮੀਂਹ ਕਾਰਨ ਬੇ-ਅਨਤੀਜਾ ਰਿਹਾ ਹੈ। ਟੀ-20 ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਭਿੜ ਚੁੱਕੀਆਂ ਹਨ ਅਤੇ ਟੀਮ ਇੰਡੀਆ ਦੋਵੇਂ ਵਾਰ ਹਾਰ ਚੁੱਕੀ ਹੈ। 2003 ਵਨਡੇ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਆਖਰੀ ਵਾਰ ਆਈਸੀਸੀ ਟੂਰਨਾਮੈਂਟ ਵਿੱਚ ਹਰਾਇਆ ਸੀ। ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤਿਆ ਸੀ।

Leave a Reply

Your email address will not be published.