ਲਖੀਮਪੁਰ ਮਾਮਲੇ ‘ਤੇ ਟਿਕੈਤ ਦਾ ਵੱਡਾ ਬਿਆਨ, ਕਿਹਾ – ‘ਮੰਤਰੀ ਦੇ ਪੁੱਤ ਤੋਂ ਪੁੱਛਗਿੱਛ ਕਰਨ ਦੀ ਪੁਲਿਸ ‘ਚ ਨਹੀਂ ਹੈ ਹਿੰਮਤ’

tikets big statement on lakhimpur case

ਲਖੀਮਪੁਰ ਖੀਰੀ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਦੀ ਅੱਜ ਟਿਕੁਨੀਆ ਪਿੰਡ ਵਿੱਚ ਅੰਤਿਮ ਅਰਦਾਸ ਹੋਈ ਹੈ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਲਖੀਮਪੁਰ ਘਟਨਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ‘ਤੇ ਤੰਜ ਕਸਿਆ ਹੈ। ਟਿਕੈਤ ਨੇ ਪੁਲਿਸ ‘ਤੇ ਵੀ ਸਵਾਲ ਚੁੱਕੇ ਹਨ।

ਰਾਕੇਸ਼ ਟਿਕੈਤ ਨੇ ਕਿਹਾ, “ਫਿਲਹਾਲ ਰੈੱਡ ਕਾਰਪੇਟ ਗ੍ਰਿਫਤਾਰੀਆਂ ਹੋਈਆਂ ਹਨ। ਗੁਲਦਸਤੇ ਵਾਲਾ ਰਿਮਾਂਡ ਹੈ। ਕਿਸੇ ਵੀ ਪੁਲਿਸ ਅਧਿਕਾਰੀ ਦੀ ਹਿੰਮਤ ਨਹੀਂ ਹੈ ਕਿ ਪੁੱਛਗਿੱਛ ਕਰੇ।” ਟਿਕੈਤ ਨੇ ਕਿਹਾ ਕਿ ਜਦੋਂ ਤੱਕ ਅਜੈ ਮਿਸ਼ਰਾ (ਗ੍ਰਹਿ ਰਾਜ ਮੰਤਰੀ) ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਸਾਡਾ ਅੰਦੋਲਨ ਜਾਰੀ ਰਹੇਗਾ। ਪਿਉ-ਪੁੱਤਰ ਤੋਂ ਪੁੱਛਗਿੱਛ ਹੋਵੇਗੀ, ਤਦ ਹੀ ਲਖੀਮਪੁਰ ਦੀ ਸਾਜ਼ਿਸ਼ ਦਾ ਖੁਲਾਸਾ ਹੋਵੇਗਾ।

Likes:
0 0
Views:
10
Article Categories:
India News

Leave a Reply

Your email address will not be published. Required fields are marked *