ਏਅਰਲਾਈਨਜ਼ ਦੀ Advertisement ਲਈ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਦੇ ਸਿਖਰ ‘ਤੇ ਖੜ੍ਹ ਮਹਿਲਾ ਨੇ ਕੀਤਾ ਸਟੰਟ, ਦੇਖੋ ਵੀਡੀਓ

woman stands on top of burj khalifa

ਇੰਨੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ Advertisement ਨੇ ਤਹਿਲਕਾ ਮਚਾਈ ਹੋਈ ਹੈ। ਇਸ Advertisement ਨੂੰ ਜੋ ਵੀ ਦੇਖ ਦਾ ਹੈ, ਦੇਖ ਕਿ ਹੈਰਾਨ ਰਹਿ ਜਾਂਦਾ ਹੈ। ਇਹ Advertisement ਯੂਏਈ ਏਅਰਲਾਈਨ ਅਮੀਰਾਤ ਦੀ ਇੱਕ 30-ਸਕਿੰਟ ਦੀ ਵਿਗਿਆਪਨ ਫਿਲਮ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਵਿਗਿਆਪਨ ਫਿਲਮ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇ ਸਿਖਰ ‘ਤੇ ਸ਼ੂਟ ਕੀਤੀ ਗਈ ਹੈ। ਸ਼ੁਰੂ ਵਿੱਚ ਲੋਕ ਵਿਸ਼ਵਾਸ ਨਹੀਂ ਕਰ ਸਕੇ ਸਨ ਕਿ ਇਹ ਐੱਡ ਬੁਰਜ ਖਲੀਫਾ ਉੱਤੇ ਫਿਲਮਾਈ ਗਈ ਹੈ। ਲੋਕਾਂ ਦੇ ਇਸ ਭੰਬਲਭੂਸੇ ਨੂੰ ਦੂਰ ਕਰਨ ਲਈ, ਕੰਪਨੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਵਿਗਿਆਪਨ ਫਿਲਮ ਨੂੰ ਕਿਵੇਂ ਸ਼ੂਟ ਕੀਤਾ ਗਿਆ ਹੈ।

ਅਮੀਰਾਤ ਏਅਰਲਾਈਨ ਦੇ ਵਿਗਿਆਪਨ ਵਿੱਚ ਪੇਸ਼ੇਵਰ ਸਕਾਈਡਾਈਵਿੰਗ ਇੰਸਟ੍ਰਕਟਰ ਨਿਕੋਲ ਸਮਿਥ-ਲੁਡਵਿਕ ਨੂੰ ਬੁਰਜ ਖਲੀਫਾ ਦੇ ਉੱਪਰ ਖੜ੍ਹੇ ਇੱਕ ਅਮੀਰਾਤ ਦੇ ਕੈਬਿਨ ਕਰੂ ਮੈਂਬਰ ਵਜੋਂ ਪੇਸ਼ ਕੀਤਾ ਗਿਆ ਹੈ। ਉਸ ਦੇ ਹੱਥ ਵਿੱਚ ਕੁੱਝ ਤਖ਼ਤੀਆਂ ਹਨ, ਜਿਨ੍ਹਾਂ ਉੱਤੇ ਲਿਖਿਆ ਹੈ, “ਯੂਕੇ ਨੇ ਯੂਏਈ ਨੂੰ Amber ਸੂਚੀ ਵਿੱਚ ਸ਼ਾਮਿਲ ਕੀਤਾ ਹੈ, ਜਿਸ ਨਾਲ ਅਸੀਂ ਵਿਸ਼ਵ ਦੇ ਸਿਖਰ ‘ਤੇ ਮਹਿਸੂਸ ਕਰ ਰਹੇ ਹਾਂ। ਫਲਾਈ ਅਮੀਰਾਤ, ਫਲਾਈ ਬੈਟਰ।” ਅਮੀਰਾਤ ਏਅਰਲਾਈਨਜ਼ ਨੇ ਸੋਮਵਾਰ ਨੂੰ ਟਵਿੱਟਰ ‘ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਇਸ਼ਤਿਹਾਰ ਫਿਲਮ ਅਸਲ ਹੈ ਅਤੇ ਬੁਰਜ ਖਲੀਫਾ ਦੇ ਉੱਪਰ ਸ਼ੂਟ ਕੀਤੀ ਗਈ ਹੈ। ਇਸਨੂੰ ਬਣਾਉਣ ਵਿੱਚ ਲੱਗਭਗ 5 ਘੰਟੇ ਲੱਗੇ ਸਨ। ਇਮਾਰਤ ਦੇ ਸਿਖਰ ਤੇ ਪਹੁੰਚਣ ਵਿੱਚ ਲੱਗਭਗ 1 ਘੰਟਾ 15 ਮਿੰਟ ਲੱਗੇ ਸਨ।

ਨਿਕੋਲ ਸਮਿਥ-ਲੁਡਵਿਕ, ਇੱਕ ਪੇਸ਼ੇਵਰ ਸਕਾਈਡਾਈਵਿੰਗ ਇੰਸਟ੍ਰਕਟਰ, ਨੂੰ ਫਿਲਮ ਵਿੱਚ ਪ੍ਰਦਰਸ਼ਿਤ ਮੈਂਬਰਾਂ ਦੀ ਸੁਰੱਖਿਆ ਵਿੱਚ ਸਹਾਇਤਾ ਲਈ ਬੁਲਾਇਆ ਗਿਆ ਸੀ। ਦੁਬਈ ਵਿੱਚ ਸਥਿਤ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਜਿਸਦੀ ਉਚਾਈ 828 ਮੀਟਰ ਹੈ। ਨਿਕੋਲ ਸਮਿਥ-ਲੁਡਵਿਕ ਇਸ ਇਮਾਰਤ ਦੇ ਉੱਪਰ ਛੋਟੀ ਜਿਹੀ ਜਗ੍ਹਾ ਤੇ ਖੜ੍ਹੀ ਹੈ, ਜੋ ਇੱਕ ਦਿਲ ਖਿੱਚਵਾਂ ਦ੍ਰਿਸ਼ ਹੈ। ਸ਼ੁਰੂ ਵਿੱਚ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਖੜੀ ਹੈ, ਪਰ ਜਦੋਂ ਕੈਮਰਾ ਉਸ ਕੋਲ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਖੜ੍ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਯੂਕੇ ਸਰਕਾਰ ਨੇ ਭਾਰਤ ਅਤੇ ਯੂਏਈ ਸਮੇਤ ਪੰਜ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾ ਦਿੱਤੀ ਹੈ ਅਤੇ ਇਨ੍ਹਾਂ ਦੇਸ਼ਾਂ ਨੂੰ Amber ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਇਥੋਂ ਦੇ ਲੋਕ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਕੇ ਬ੍ਰਿਟੇਨ ਦੀ ਯਾਤਰਾ ਕਰ ਸਕਦੇ ਹਨ।

Leave a Reply

Your email address will not be published. Required fields are marked *