WTC ਫਾਈਨਲ ਦਾ ਚੌਥਾ ਦਿਨ ਵੀ ਚੜ੍ਹਿਆ ਮੀਂਹ ਦੀ ਭੇਟ, ਨਹੀਂ ਖੇਡੀ ਜਾਂ ਸਕੀ ਇੱਕ ਵੀ ਗੇਂਦ

wtc final day 4

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦੇ ਚੌਥੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸਾਉਥੈਮਪਟਨ ਵਿੱਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅੱਜ ਇੱਕ ਵੀ ਗੇਂਦ ਨਹੀਂ ਸੁੱਟੀ ਗਈ। ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ।ਭਾਰਤੀ ਬੱਲੇਬਾਜ਼ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣ ‘ਚ ਅਸਫਲ ਰਹੇ ਹਨ।

ਬੀਤੇ ਦਿਨ ਪੂਰੀ ਟੀਮ 217 ਦੌੜਾਂ ‘ਤੇ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਤੀਜੇ ਦਿਨ ਸਟੰਪ ਤੱਕ 2 ਵਿਕਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾਈਆਂ ਸਨ। ਕੇਨ ਵਿਲੀਅਮਸਨ ਅਤੇ ਰਾਸ ਟੇਲਰ ਨਾਬਾਦ ਪਰਤੇ ਸਨ। ਵਿਲੀਅਮਸਨ 12 ਦੌੜਾਂ ‘ਤੇ ਅਜੇਤੂ ਹਨ ਜਦਕਿ ਟੇਲਰ ਨੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਨਿਊਜ਼ੀਲੈਂਡ ਅਜੇ ਵੀ ਭਾਰਤ ਤੋਂ 116 ਦੌੜਾਂ ਪਿੱਛੇ ਹੈ।

Leave a Reply

Your email address will not be published. Required fields are marked *